ਭਗਤ ਰਵਿਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਘਰਾਚੋ ਚ ਸਜਾਏ ਗਏ ਦੀਵਾਨ
ਭਵਾਨੀਗੜ੍ਹ, 10 ਫਰਵਰੀ (ਗੁਰਵਿੰਦਰ ਸਿੰਘ) : ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਘਰਾਚੋਂ ਵਿਖੇ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਦਿਨਾਂ ਧਾਰਮਿਕ ਦੀਵਾਨ ਸਜਾਏ ਗਏ।ਦੀਵਾਨ ਵਿਚ ਕਥਾ ਕੀਰਤਨ ਦੀ ਸੇਵਾ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਜਗਸੀਰ ਸਿੰਘ ਬਲਿਆਲ ਵਾਲੇ, ਬਾਬਾ ਦਲਵੀਰ ਸਿੰਘ ਪਟਿਆਲੇ ਵਾਲੇ, ਬਾਬਾ ਕੁਲਦੀਪ ਸਿੰਘ ਹੈਡ ਗ੍ਰੰਥੀ ਨੇ ਨਿਭਾਈ। ਦੀਵਾਨ ਮੌਕੇ ਕੇਵਲ ਹਸਪਤਾਲ ਬਾਸੀਅਰਖ ਵਲੋਂ ਮੁਫਤ ਮੈਡੀਕਲ ਸੇਵਾ ਨਿਭਾਈ ਗਈ।ਬਾਬਾ ਫ਼ਕੀਰਾਂ ਦਾਸ ਸੇਵਾਦਾਰਾਂ ਵੱਲੋਂ ਜੋੜਾਂ ਘਰ ਦੀ ਸੇਵਾ ਨਿਭਾਈ। ਇਸ ਮੌਕੇ ਪ੍ਰਧਾਨ ਅਜੈਬ ਸਿੰਘ, ਜੀਤ ਸਿੰਘ ਖਜਾਨਚੀ, ਗੁਰਪਿਆਰ ਸਿੰਘ ਪ੍ਰਬੰਧਕ, ਜਸਵੀਰ ਸਿੰਘ ਪ੍ਰਬੰਧਕ, ਕਰਮਜੀਤ ਸਿੰਘ ਪ੍ਰਬੰਧਕ, ਕ੍ਰਿਸ਼ਨ ਸਿੰਘ ਪ੍ਰਬੰਧਕ, ਹੈਪੀ, ਦਿਲਾਵਰ, ਗੁਰਦੀਪ ਸਿੰਘ ਬਲਾਕ ਪ੍ਰਧਾਨ ਕਾਂਗਰਸ, ਜਗਮੇਲ ਸਿੰਘ, ਲਾਭ ਸਿੰਘ, ਅਮਰੀਕ ਸਿੰਘ, ਸੱਤਪਾਲ ਸਿੰਘ, ਡਾ. ਕਸਮੀਰ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ, ਲੱਖੀ, ਰਾਮ ਸਿੰਘ, ਦਲਜੀਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ ਘਰਾਚੋਂ, ਕ੍ਰਿਸ਼ਨ ਸਿੰਘ ਬੀ.ਡੀ.ਪੀ.ਓ ਨਾਭਾ,ਮਨਪ੍ਰੀਤ ਮੰਨਾ, ਜਰਨੈਲ ਸਿੰਘ ਸੇਵਾ ਮੁਕਤ ਇੰਸਪੈਕਟਰ, ਰਘਵੀਰ ਸਿੰਘ ਨੰਬਰਦਾਰ, ਪਰਵਿੰਦਰ ਸਿੰਘ ਘੁਮਾਣ, ਗੁਰਤੇਜ ਸਿੰਘ ਝਨੇੜੀ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।