ਹੈਰੀਟੇਜ ਸਕੂਲ ਦੇ ਜੇਤੂ ਖਿਡਾਰੀ ਦਾ ਡੀ ਸੀ ਸੰਗਰੂਰ ਵਲੋ ਸਨਮਾਨ
ਅੰਡਰ 13-15 ਚੋ ਜਿੱਤਿਆ ਗੋਲਡ ਮੈਡਲ
ਭਵਾਨੀਗੜ 15 ਫਰਵਰੀ (ਗੁਰਵਿੰਦਰ ਸਿੰਘ) : ਹੈਰੀਟੇਜ ਪਬਲਿਕ ਸਕੂਲ (ਭਵਾਨੀਗੜ੍ਹ) ਦੇ ਖਿਡਾਰੀ ਵਿਕਰਮਜੀਤ ਸਿੰਘ ਨੂੰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਦੀ ਮੌਜੂਦਗੀ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਇੰਟਰਨੈਸ਼ਨਲ ਪਾਵਰ ਲਿਫਟਿੰਗ ਵਿੱਚ ਸਥਾਨ ਬਣਾਉਣ ਤੇ ਸਨਮਾਨਿਤ ਕੀਤਾ। ਵਿਕਰਮਜੀਤ ਸਿੰਘ ਸਪੁੱਤਰ ਹਰਵਿੰਦਰ ਨੇ ਦੇਸ਼ ਭਗਤ ਯਾਦਗਰੀ ਹਾਲ ਜਲੰਧਰ ਵਿਖੇ 19 ਤੋਂ 21 ਜਨਵਰੀ ਨੂੰ ਓਪਨ ਨੈਸ਼ਨਲ ਟੂਰਨਾਮੈਂਟ ਅਧੀਨ ਕਰਵਾਏ ਗਏ ਮੁਕਾਬਲਿਆਂ ਦੇ ਅੰਤਰਗਤ ਵਰਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ (ਅੰਡਰ 13-15) ਬੈਂਚ ਪ੍ਰੈਸ ਅਤੇ ਡੈੱਡ ਲਿਫਟ ਇਵੈਂਟਸ ਵਿੱਚੋਂ ਗੋਲਡ ਮੈਡਲ ਜਿੱਤਿਆ ਤੇ ਇੰਟਰਨੈਸ਼ਨਲ ਪਾਵਰ ਲਿਫਟਿੰਗ ਵਿੱਚ ਆਪਣੀ ਜਗ੍ਹਾ ਬਣਾਈ। ਮਾਤਾ-ਪਿਤਾ, ਸਕੂਲ ਅਤੇ ਅਧਿਆਪਕਾਂ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਤੇ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀ ਵਿੱਦਿਅਕ ਖੇਤਰ ਵਿੱਚ ਹੀ ਨਹੀਂ ਸਗੋਂ ਖੇਡਾਂ ਵਿੱਚ ਵੀ ਮੋਹਰੀ ਹਨ, ਉਨ੍ਹਾਂ ਜੇਤੂ ਖਿਡਾਰੀ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ।