ਹੌਲੇ ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ
ਪਟਿਆਲਾ (ਮਾਲਵਾ ਬਿਊਰੋ) ਅੱਜ ਜਿਲਾ ਪਟਿਆਲਾ ਦੇ ਪਿੰਡ ਭਾਨਰੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਗਰ ਭਾਨਰੀ ਅਤੇ ਨਾਲ ਲੱਗਦੇ ਅੱਠ ਪਿੰਡਾਂ ਵੱਲੋਂ ਹੌਲੇ ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਅਰੰਭ ਹੋ ਕੇ ਸ਼ਾਮ ਨੂੰ ਪਿੰਡ ਭਾਨਰੀ ਵਿਖੇ ਸਮਾਪਤ ਹੋਇਆ। ਇਸ ਮੌਕੇ ਨਗਰ ਕੀਰਤਨ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਦੀ ਸੇਵਾ ਕੀਤੀ ਗਈ ਅਤੇ ਪਿੰਡ ਭਾਨਰੀ ਵਿਖੇ ਨਵੇਂ ਬਣੇ ਬੱਸ ਸਟੈਂਡ ਤੇ ਲੰਗਰ ਦੀ ਸੇਵਾ ਨਿਭਾਈ ਗਈ। ਇਸ ਸੇਵਾ ਵਿੱਚ ਪਿੰਡ ਦੇ ਬਜ਼ੁਰਗ, ਬੱਚੇ ਅਤੇ ਨੌਜਵਾਨਾਂ ਵੱਲੋਂ ਵੱਧ ਚੜੑ ਕੇ ਹਿੱਸਾ ਲਿਆ ਗਿਆ। ਇਸ ਮੌਕੇ ਸੇਵਾਦਾਰ ਸ. ਰਾਮਦੂਰ ਸਿੰਘ ਭਾਨਰੀ, ਸ. ਜਗਵਿੰਦਰ ਸਿੰਘ ਭਾਨਰੀ, ਸ. ਸੁਖਵਿੰਦਰ ਸਿੰਘ ਭਾਨਰੀ, ਸ. ਗੁਰਮੀਤ ਸਿੰਘ, ਸ. ਸ਼ਿੰਦਾ ਭਾਨਰੀ, ਸ. ਅਵਤਾਰ ਸਿੰਘ, ਸ. ਕਰਨਵੀਰ ਸਿੰਘ, ਸ. ਲਵਪ੍ਰੀਤ ਸਿੰਘ, ਸ. ਭੋਲਾ ਸਿੰਘ, ਸ. ਮਨਦੀਪ ਸਿੰਘ, ਸ. ਪਰਵਿੰਦਰ ਸਿੰਘ, ਸ. ਭੰਮਾ ਸਿੰਘ, ਸ. ਕਰਤਾਰ ਸਿੰਘ, ਸ. ਜੈਲੀ ਸਿੰਘ, ਸ. ਬਲਜਿੰਦਰ ਸਿੰਘ ਭਾਨਰੀ, ਸ. ਗਗਨਦੀਪ ਸਿੰਘ ਗੰਗਾ, ਸ. ਸੁੱਖੀ ਕੈਨੇਡਾ, ਸ. ਅਮਰੀਕ ਸਿੰਘ, ਸ. ਨਵਦੀਪ ਸਿੰਘ ਬੱਬੂ, ਸ. ਹੈਪੀ ਭਾਨਰੀ ਆਦਿ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਨਿਭਾਈ ਗਈ।