ਘਰ—ਘਰ ਜਾ ਕੇ ਪਿਲਾਈਆਂ ਪੋਲੀਓ ਰੋਕੂ ਬੂੰਦਾਂ
ਭਵਾਨੀਗੜ :-7ਮਾਰਚ ( ਕ੍ਰਿਸ਼ਨ ਗਰਗ ) ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ ਦੀ ਅਗਵਾਈ ਵਿਚ"ਨੈਸ਼ਨਲ ਪਲਸ ਮੁਹਿਮ ਚਲਾਈ ਗਈ। ਜਿਸ ਤਹਿਤ ਅੇੇੈਸ ਅੇੈਮ ਓ ਡਾਕਟਰ ਪਰਿਤਮਾ ਬਲਾਕ ਭਵਾਨੀਗੜ ਵਿਖੇ ਤੇ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਟੀਮ ਵੱਲੋਂ ਭੱਠਿਆਂ, ਝੂਗੀਆਂ ਝੌਪੜੀਆਂ, ਪਥੇਰਾ , ਅਨਾਜ ਮੰਡੀਆਂ ਤੇ ਦੂਰ ਦਰਾਡੇ ਦੇ ਏਰੀਏ ਵਿਚ ਅਤੇ ਪਿੰਡ ਪੱਧਰ ਤੇ ਬੂਥ ਲਗਾ ਕੇ ਤੇ 0 ਤੋਂ 5 ਸਾਲ ਦੇ ਬੱਚਿਆਂਨੂੰ ਪੋਲਿਓ ਬੂੰਦਾਂ ਪਿਲਾਈਆਂ ਗਈਆਂ। ਜਿਲ੍ਹਾ ਪੱਧਰ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ.ਮੋਨਿਕਾ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ ਵਲੋਂ ਬੂਥਾਂ ਅਤੇ ਪਹੁੰਚ ਇਲਾਕਿਆਂ ਵਿੱਚ ਤੇ ਭੱਠਿਆ ਸਪੋਰਟਿਵ ਸੁਪਰਵਿਜ਼ਨ ਕੀਤੀ ਗਈ।ਇਸ ਮੌਕੇ ਨੇਹਾ ਮਲਟੀਪਰਪਜ ਹੈਲਥ ਵਰਕਰ,(ਫ) ਮਨਪ੍ਰੀਤ ਕੌਰ ਆਸ਼ਾ ਵਰਕਰ ਹਾਜ਼ਰ ਸਨ।