ਪਰਿਵਾਰ ਫਾਉਂਡੇਸ਼ਨ ਵਲੋ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਇਸਾ਼ਨ ਪ੍ਰਕਾਸ਼ ਨੂੰ ਕੀਤਾ ਸਨਮਾਨਿਤ
ਭਵਾਨੀਗੜ੍ਹ 27 ਅਪ੍ਰੈਲ (ਗੁਰਵਿੰਦਰ ਸਿੰਘ) ਸਾਡੇ ਦੇਸ਼ ਵਿੱਚ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਡਾਕਟਰ ਲੋਕਾਂ ਨੂੰ ਜ਼ਿੰਦਗੀ ਦਿੰਦੇ ਹਨ। ਕੋਵਿਡ ਮਹਾਮਾਰੀ ਦੇ ਦੌਰਾਨ, ਜਦੋਂ ਲੋਕ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਸਨ, ਤਦ ਇਨ੍ਹਾਂ ਡਾਕਟਰਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਦਿਨ-ਰਾਤ ਕੰਮ ਕੀਤਾ। ਇਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਇਸ ਲੜੀ ਤਹਿਤ ਅੱਜ ਸਰਕਾਰੀ ਨਸ਼ਾ ਮੁਕਤੀ ਕੇਂਦਰ ਸੰਗਰੂਰ ਵਿਖੇ ਮਨੋਰੋਗਾਂ ਦੇ ਮਾਹਿਰ ਡਾਕਟਰ ਇਸਾ਼ਨ ਪ੍ਰਕਾਸ਼ ਦਾ ਜਨਮ ਦਿਨ ਮਨਾਇਆ ਗਿਆ। ਪਰਿਵਾਰ ਫਾਉਂਡੇਸ਼ਨ (ਰਜਿ:) ਪੰਜਾਬ ਵਲੋਂ ਇਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਫਾਉਂਡੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ ਫੱਗੂਵਾਲੀਆ (ਉੱਘੇ ਲੇਖਕ ਤੇ ਸਮਾਜ ਸੇਵਕ) ਨੇ ਦੱਸਿਆ ਕਿ ਡਾਕਟਰ ਸਾਬ੍ਹ ਬਹੁਤ ਹੀ ਨਰਮ ਸੁਭਾਅ ਅਤੇ ਨਿਮਰਤਾ ਵਾਲੇ ਇਨਸਾਨ ਹਨ। ਹਰੇਕ ਕੇਸ਼ ਨੂੰ ਬੜੇ ਠਰ੍ਹਮੇ ਨਾਲ਼ ਹੱਲ ਕਰਦੇ ਹਨ। ਇਸ ਮੌਕੇ ਕੌਂਸਲਰ ਹਰਜਿੰਦਰ ਸਿੰਘ (ਮਨੋਵਿਗਿਆਨੀ) ,ਮੇਲ ਸਟਾਫ ਨਰਸ ਗੁਰਪ੍ਰੀਤ ਸਿੰਘ ਵਾਲੀਆ , ਬਲਵਿੰਦਰ ਸਿੰਘ, ਅਜੇ ਕੁਮਾਰ ਤਰਸੇਮ ਸਿੰਘ ਅਤੇ ਸਮਿੱਥ ਹਾਜ਼ਰ ਸਨ।