ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੱਲੋਂ ਪਿੰਡ ਬਿੰਬੜ ਦੀ ਪੰਚਾਇਤ ਆਪ ਚ ਕਰਵਾਈ ਸ਼ਾਮਿਲ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਮਾਨਯੋਗ ਐਮ.ਐਲ.ਏ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਅੱਜ ਪਿੰਡ ਬੀਬੜ ਦੀ ਸਾਰੀ ਪੰਚਾਇਤ ਕਾਂਗਰਸ ਪਾਰਟੀ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਹਲਕਾ ਵਿਧਾਇਕ ਭਰਾਜ ਦੀ ਅਗਵਾਈ ਚ ਹੋਈ ਸ਼ਾਮਿਲ ਇਸ ਮੌਕੇ ਹਲਕਾ ਵਿਧਾਇਕ ਵੱਲੋਂ ਸਰਪੰਚ ਗੁਰਮੀਤ ਕੋਰ, ਸਰਪੰਚ ਦੇ ਪਤੀ ਸੁਰਜੀਤ ਸਿੰਘ, ਹੰਸ ਰਾਜ ਮੈਂਬਰ ਅਤੇ ਸਮੂਹ ਪੰਚਾਇਤ ਸਮੇਤ 15 ਪਰਿਵਾਰ ਨਾਲ ਪਾਰਟੀ ਅਕਾਲੀ ਦਲ ਸਾਬਕਾ ਸਰਪੰਚ ਸਾਲੂ ਰਾਮ ਬੀਜੇਪੀ, ਅਮਰੀਕ ਸਿੰਘ, ਜਿਲਾ ਪ੍ਰਧਾਨ ਐ.ਸੀ ਵਿੰਗ ਨੂੰ ਪਾਰਟੀ ਚ ਸ਼ਾਮਿਲ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਤੱਕ ਆਪਣੀਆਂ ਲੋਕਾਂ ਦੇ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਜਲਦੀ ਹੀ ਰਹਿੰਦੀਆਂ ਗਰੰਟੀਆਂ ਵੀ ਪੂਰੀਆਂ ਹੋ ਜਾਣਗੀਆਂ ਅਤੇ ਪਿੰਡਾਂ ਦੇ ਵਿੱਚ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਜਿਸ ਦੇ ਨਾਲ ਜ਼ਿਲ੍ਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਵੱਡੀ ਲੀਡ ਦੇ ਨਾਲ ਜਿੱਤ ਹਾਸਿਲ ਹੋਵੇਗੀ। ਇਸ ਮੌਕੇ ਉਹਨਾਂ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਚੋਣ ਪ੍ਰਚਾਰ ਕੀਤਾ।