ਡੀ ਅਡੀਕਸ਼ਨ ਸੈਂਟਰ ਸੰਗਰੂਰ ਵਿਖੇ "ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ '' ਮਨਾਇਆ
ਭਵਾਨੀਗੜ (ਗੁਰਵਿੰਦਰ ਸਿੰਘ ) ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਮੁਹਿੰਮ ਤਹਿਤ ਮਣਯੋਗ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਡੀ ਅਡੀਕਸ਼ਨ ਸੈਂਟਰ ,ਸੰਗਰੂਰ ਵਿਖੇ ਡਾਕਟਰ ਕਿਰਪਾਲ ਸਿੰਘ ਸਿਵਲ ਸਰਜਨ ,ਸੰਗਰੂਰ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਵਿਕਾਸ ਧੀਰ ਡਿਪਟੀ ਮੈਡੀਕਲ ਕਮਿਸ਼ਨ, ਸੰਗਰੂਰ, ਡਾਕਟਰ ਰਾਹੁਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਨਸ਼ਿਆਂ ਖਿਲਾਫ਼ ਜਾਗਰੂਕਤਾ ਮੁਹਿੰਮ ਤਹਿਤ ਸਿਵਲ ਸਰਜਨ, ਸੰਗਰੂਰ ਡਾਕਟਰ ਕਿਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਤੋ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਅਗਰ ਕੋਈ ਵੀ ਪਿੰਡ ਜਾਂ ਇਲਾਕੇ ਵਿੱਚ ਕਿਸੇ ਵੀ ਕਿਸਮ ਦਾ ਨਸਾ ਕਰਦਾ ਜਾ ਵੇਚਦਾ ਹੈ ਤਾਂ ਤਰੁੰਤ ਇਸ ਦੀ ਸੂਚਨਾ ਪੁਲਿਸ ਨੂੰ ਜ਼ਿਲ੍ਹਾ ਪ੍ਰਸਾਸਨ ਨੂੰ ਦਿੱਤੀ ਜਾਵੇ ਜਿਸ 'ਤੇ ਫੌਰੀ ਕਾਰਵਾਈ ਹੋਵੇਗੀ । ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਘਾਬਦਾਂ ਵਿਖੇ ਇਹ ਬਿਲਕੁਲ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਕੇਂਦਰ ਵਿੱਚ‌ ਤਜਰਬੇਕਾਰ ਸਟਾਫ ਤੋਂ ਇਲਾਵਾ ਮਰੀਜ਼ਾਂ ਦੇ ਪੜ੍ਹਨ ਲਈ ਅਖ਼ਬਾਰ, ਜਿੰਮ ਅਤੇ ਲਾਇਬਰੇਰੀ ਦਾ ਵੀ ਪ੍ਰਬੰਧ ਹੈ। ਪਾਠ,ਕਲਾਸਾਂ ਅਤੇ ਸਮੇਂ ਸਮੇਂ ਸਿਰ ਟ੍ਰੇਨਿੰਗ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਘਾਬਦਾਂ ਪੰਜਾਹ ਬਿਸਤਰਿਆਂ ਦਾ ਇਹ ਕੇਂਦਰ ਹੈ।ਡਾ. ਇਂਸਾਨ ਪ੍ਰਕਾਸ਼ ਇੰਚਾਰਜ ਡੀ ਅਡੀਕਸ਼ਨ ਸੈਂਟਰ ਸੰਗਰੂਰ ਨੇ ਕਿਹਾ ਕਿ ਪੁਲਿਸ ਪ੍ਰਸਾਸਨ ਦਾ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਨਸਿਆਂ ਦੇ ਖਿਲਾਫ਼ ਇਕ ਚੰਗੀ ਤੇ ਉਸਾਰੂ ਸੋਚ ਦੀ ਨਿਸ਼ਾਨੀ ਹੈ। ਜਿਸ ਦੇ ਵਧੀਆ ਨਤੀਜੇ ਨਿਕਲਣ ਦੀ ਸੰਭਾਵਨਾ ਹੈ। ਉੱਘੇ ਲੇਖਕ 'ਤੇ ਸਮਾਜ ਸੇਵਕ ਪੰਮੀ ਫੱਗੂਵਾਲੀਆ ਨੇ ਬਹੁਤ ਹੀ ਕੀਮਤੀ ਵਿਚਾਰ ਨਸ਼ਾ ਮੁਕਤੀ ਲਈ ਮਰੀਜ਼ਾਂ ਨਾਲ ਸਾਂਝੇ ਕੀਤੇ । ਇਸ ਮੌਕੇ ਸਮੂੰਹ ਸਟਾਫ ਕੌਂਸਲਰ ਖ਼ਾਲਿਦ ਮੁੰਹਮਦ, ਹਰਜਿੰਦਰ ਸਿੰਘ, ਸਟਾਫ਼ ਨਰਸ ਕਿਰਨਪ੍ਰੀਤ ਕੌਰ, ਬਲਵਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ ਨੇ ਬਾਖੂਬੀ ਨਿਭਾਈ।