31 ਜੁਲਾਈ ਨੂੰ ਆਈ ਈ ਏ ਟੀ ਅਧਿਆਪਕਾਂ ਵੱਲੋਂ ਰੈਲੀ ਦਾ ਐਲਾਨ
ਸੰਗਰੂਰ (ਯੁਵਰਾਜ ਹਸਨ) ਆਈ ਈ ਏ ਟੀ ਅਧਿਆਪਕਾਂ ਵੱਲੋਂ ਸੰਗਰੂਰ ਰੈਲੀ ਦਾ ਐਲਾਨ ਕੀਤਾ ਗਿਆ ਹੈ। ਇਸ ਰੈਲੀ ਦਾ ਕਾਰਨ ਸੂਬਾ ਪ੍ਰਧਾਨ ਗੁਰਲਾਲ ਸਿੰਘ ਨੇ ਦੱਸਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਇੱਕ ਮੰਗ ਹੀ ਚੱਲ ਰਹੀ ਹੈ,ਜਦੋਂ ਸਰਕਾਰ ਨੇ ਸਾਨੂੰ ਪੱਕੇ ਕੀਤਾ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਰਕਾਰ ਸਾਨੂੰ ਬਾਰਵੀਂ ਪਾਸ ਦੱਸ ਰਹੀ ਹੈ। ਪ੍ਰੰਤੂ ਪੱਕੇ ਹੋਣ ਤੋਂ ਪਹਿਲਾਂ ਸਾਡੇ ਕੋਲੇ ਈ ਟੀ ਟੀ, ਐਨ ਟੀ ਟੀ, ਸਪੈਸ਼ਲ ਦੀ ਬੀ ਐਡ ,ਟੈਟ ਪਾਸ,ਦੀਆਂ ਡਿਗਰੀਆਂ ਸਾਡੇ ਕੋਲੇ ਮੌਜੂਦ ਸਨ,ਅਤੇ ਅਸੀਂ ਸਰਕਾਰ ਤੋਂ ਪ੍ਰੀ ਨਰਸਰੀ ਕਲਾਸਾਂ ਦੀ ਮੰਗ ਕਰਦੇ ਆ ਰਹੇ ਹਾਂ,ਇਸ ਵਿਸ਼ੇ ਨੂੰ ਲੈ ਕੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੇ ਨਾਲ 11 ਤੋਂ 12 ਮੀਟਿੰਗਾਂ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਹੋ ਚੁੱਕੀਆਂ ਹਨ।ਸਿੱਖਿਆ ਮੰਤਰੀ ਪੰਜਾਬ ਵੱਲੋਂ ਸਾਡੀ ਯੂਨੀਅਨ ਨੂੰ ਲਾਰੇ ਦਿੱਤੇ ਗਏ ਹਨ। 31 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਸੁਨਾਮ ਵਿਖੇ ਆਉਣਾ ਹੈ,ਉਹਨਾਂ ਕਿਹਾ ਕਿ ਰੈਲੀ ਕਰਕੇ ਅਸੀਂ ਮੁੱਖ ਮੰਤਰੀ ਦੀ ਰਿਹਾਸ਼ ਵੱਲ ਜਾਣਾ,ਅਤੇ ਗੁਪਤ ਐਕਸ਼ਨ ਰੱਖੇ ਜਾਣਗੇ,ਜੇਕਰ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਕੇਵਲ ਤੇ ਕੇਵਲ ਪੰਜਾਬ ਸਰਕਾਰ ਹੋਵੇਗੀ।ਇਸ ਮੌਕੇ ਹਾਜ਼ਰ ਹਨ।ਕੁਲਵੰਤ ਕੌਰ ਪਟਿਆਲਾ,ਜਸਵੀਰ ਕੌਰ ,ਕੁਲਦੀਪ ਕੌਰ ਹਰਦੀਪ ਸਿੰਘ,ਗੁਰਦੇਵ ਸਿੰਘ ਅੰਮ੍ਰਿਤਸਰ ਤਰਨਦੀਪ ਜਲੰਧਰ ,ਜਗਸੀਰ ਸਿੰਘ ਬਰਨਾਲਾ,ਪਰਮਜੀਤ ਕੌਰ ਮਲੇਰਕੋਟਲਾ,ਬੂਟਾ ਸਿੰਘ ਮਾਨਸਾ,ਬਲਵਿੰਦਰ ਸਿੰਘ ਮਾਨਸਾ,ਆਦਿ ਅਧਿਆਪਕ ਹਾਜ਼ਰ ਸਨ ਸੂਬਾ ਪ੍ਰਧਾਨ ਗੁਰਲਾਲ ਸਿੰਘ ਤੂਰ