ਹੱਕੀ ਮੰਗਾ ਨੂੰ ਲੈਕੇ ਘਾਬਦਾਂ ਪੀ. ਜੀ. ਆਈ.ਮੁਲਾਜਮਾਂ ਵਲੋਂ ਰੋਸ ਧਰਨਾ
ਭਵਾਨੀਗੜ (ਯੁਵਰਾਜ ਹਸਨ)- ਸੰਗਰੂਰ ਨੇੜੇ ਘਾਬਦਾਂ ਦੇ ਪੀ. ਜੀ. ਆਈ. ਹਸਪਤਾਲ ਵਿਖੇ ਮੁਲਾਜ਼ਮਾਂ ਵਲੋਂ ਸਵੇਰੇ 06 ਵਜੇ ਤੋਂ ਹੱਕੀ ਮੰਗਾਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਮਸਲਾ ਹੱਲ ਹੋਣ ਤੱਕ ਇਹ ਨਿਰਵਿਘਨ ਜਾਰੀ ਰਹੇਗਾ। ਇਸ ਵਕ਼ਤ ਉੱਘੇ ਲੇਖਕ ਤੇ ਸਮਾਜ ਸੇਵਕ ਪੰਮੀ ਫੱਗੂਵਾਲੀਆ ਨੇ ਮਲਾਜ਼ਮਾਂ ਨਾਲ ਲੰਮਾ ਸਮਾਂ ਵਿਚਾਰ ਪੇਸ਼ ਕੀਤੇ। ਇਸ ਧਰਨੇ ਸਬੰਧੀ ਰੋਸ ਪ੍ਰਦਰਸ਼ਨ ਵਿਚ ਬੈਠੇ ਆਗੂਆਂ ਨੇ ਇਹ ਜਾਣਕਾਰੀ ਦਿੰਦਿਆਂ ਪੱਤਰਕਾਰ ਨੂੰ ਦੱਸਿਆ ਕਿ ਪੀ. ਜੀ. ਆਈ. ਮੁਲਾਜ਼ਮਾਂ ਨੂੰ 2018 ਤੋਂ ਬੇਸ਼ਕ ਪੇ ਅਤੇ ਡੀ. ਏ. ਕੇਂਦਰ ਸਰਕਾਰ ਵਲੋਂ ਲਾਗੂ ਹੋ ਚੁਕਿਆ ਹੈ, ਪਰ ਪੀ. ਜੀ. ਆਈ.ਘਾਬਦਾਂ 'ਤੇ ਹੁਣ ਤੱਕ ਵੀ ਲਾਗੂ ਨਹੀਂ ਹੋਇਆ। ਚਾਰ ਵਰਗ ਹਾਉਸਪੀਟਲ ਅਟੈਂਡੈਟ, ਸਿਕਿਉਰਟੀ, ਸਫ਼ਾਈ ਕਰਮਚਾਰੀ ਅਤੇ ਕਿਚਨ ਵਿਭਾਗ ਵੱਲੋਂ ਇਹ ਸਾਂਝੇ ਤੌਰ ਤੇ ਧਰਨਾ ਲਗਾਇਆ ਹੋਇਆ ਹੈ। ਇਹ ਘਾਬਦਾਂ ਤੋਂ ਇਲਾਵਾ ਜੁਇਐਂਟ ਐਕਸ਼ਨ ਕਮੇਟੀ ਵੱਲੋਂ ਚੰਡੀਗੜ੍ਹ ਵੀ ਚੱਲ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਜਲਦੀ ਤੋਂ ਜਲਦੀ ਬੇਸ਼ਕ ਪਲਸ ਡੀ. ਏ. ਘਾਬਦਾਂ ਦੇ ਮੁਲਾਜ਼ਮਾਂ ਨੂੰ ਲਾਗੂ ਕਰਕੇ ,ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਵੀ ਅਪਣਾਇਆ ਜਾਵੇ। ਜਲਦੀ ਤੋਂ ਜਲਦੀ ਸਿਕਿਉਰਟੀ ਨੂੰ ਇਮਰੂਬਲ ਜੋ ਦਿਤਾ ਹੋਇਆ ਹੈ ਉਨ੍ਹਾਂ ਦਾ ਬਣਦਾ ਏਰੀਅਰ ਪਾਇਆ ਜਾਵੇ। ।ਡੈਟਾ ਐਂਟਰੀ ਓਪਰੇਟਰਾਂ ਨੂੰ 25-26000 / ਰੂਪੈ ਸੈਲਰੀ ਉਪਰ ਰੱਖਿਆ ਗਿਆ ਸੀ ਪ੍ਰੰਤੂ ਦੋ ਸਾਲ ਪਹਿਲਾਂ ਜੋ ਘਟਾ ਕੇ 10 000 ਰੂਪੈ ਤੇ ਕਰ ਦਿੱਤਾ ਗਿਆ ਜੋ ਬਹੁਤ ਗ਼ਲਤ ਹੈ। ਹੁਣ ਲਾਰੇ ਲੱਪੇ ਨਾਲ਼ ਟਾਲਿਆ ਜਾ ਰਿਹਾ ਹੈ ਕਿ ਵਧਾ ਦਿੱਤਾ ਜਾਵੇਗਾ। ਉਨ੍ਹਾਂ ਨੂੰ ਚੰਡੀਗੜ੍ਹ ਦੇ ਆਧਾਰ ਤੇ ਪੂਰੀ ਬਣਦੀ ਸ਼ੈਲਰੀ ਦਿੱਤੀ ਜਾਵੇ। ਇਸ ਮੌਕੇ ਰਾਮ ਲਾਲ, ਲਾਭ ਸਿੰਘ, ਕੁਲਵਿੰਦਰ ਖ਼ਾਨ, ਨਵਨੀਤ ਕੁਮਾਰ, ਸੋਨੂੰ ਖ਼ਾਨ, ਗੁਰਵਿੰਦਰ ਸਿੰਘ ਜਗਰੂਪ ਸਿੰਘ, ਅਵਤਾਰ ਸਿੰਘ ਅਤੇ ਗੁਰਬਖਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਹਾਜ਼ਰ ਸਨ।