ਹੈਰੀਟੇਜ ਸਕੂਲ ਦੇ ਵਿਦਿਆਰਥੀ ਨੇ ਭਾਸਣ ਮੁਕਾਬਲੇ ਚ ਮਾਰੀ ਬਾਜੀ
ਭਵਾਨੀਗੜ (ਯੁਵਰਾਜ ਹਸਨ)ਬੋਲਣ ਦੀ ਕਲਾ ਹੱਥੀਂ ਕੰਮ ਕਰਨ ਦਾ ਢੰਗ ਨਹੀਂ ਹੈ ਸਗੋਂ ਕਲਾਕਾਰ ਦੀਆਂ ਭਾਵਨਾਵਾਂ ਦੀ ਸਿਰਜਣਾ ਹੈ। ਵਿਦਿਆਰਥੀਆਂ ਦੀ ਬੌਧਿਕ ਸਮਰੱਥਾ ਨੂੰ ਵਧਾਉਣ ਲਈ ਸਕੂਲਾਂ ਵਿੱਚ ਸਮੇਂ-ਸਮੇਂ 'ਤੇ ਵਿੱਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਮੌਕੇ ਵੈਦਿਕ ਪ੍ਰਚਾਰ ਮੰਡਲ ਵੱਲੋਂ ਵਸੰਤ ਵੈਲੀ ਪਬਲਿਕ ਸਕੂਲ ਲੱਡਾ (ਸੰਗਰੂਰ) ਵਿਖੇ ਅੰਤਰ-ਸਕੂਲ ਵੈਦਿਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਇਹ ਭਾਸ਼ਣ ਮੁਕਾਬਲਾ (ਹਿੰਦੀ, ਪੰਜਾਬੀ, ਅੰਗਰੇਜ਼ੀ) ਭਾਸ਼ਾਵਾਂ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 21 ਸਕੂਲਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ। ਜਿਸ ਵਿੱਚ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ 10ਵੀਂ ਜਮਾਤ ਦੇ ਵਿਦਿਆਰਥੀ ਹਰਸ਼ ਕੁਮਾਰ ਨੇ ‘ਆਜ਼ਾਦੀ ਦਿਵਸ ਵਿੱਚ ਆਰੀਆ ਸਮਾਜ ਦੀ ਭੂਮਿਕਾ’ ਵਿਸ਼ੇ ’ਤੇ ਭਾਸ਼ਣ ਮੁਕਾਬਲੇ (ਹਿੰਦੀ ਭਾਸ਼ਾ) ਵਿੱਚ ਦੂਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਵਧਾਈ