ਆਲ ਇੰਡੀਆ ਆਦਿ ਧਰਮ ਮਿਸ਼ਨ ਖੁਰਾਲਗੜ ਸਾਹਿਬ ਦੀ ਸੰਗਰੂਰ ਚ ਇਕੱਰਤਾ
ਆਲ ਇੰਡੀਆ ਪ੍ਰਧਾਨ ਸਤਵਿੰਦਰ ਹੀਰਾ ਵਲੋ ਜਿਲਾ ਸੰਗਰੂਰ ਤੇ ਪਟਿਆਲਾ ਚ ਨਿਯੁਕਤੀਆ
ਸੰਗਰੂਰ (ਯੁਵਰਾਜ ਹਸਨ) :
ਸ੍ਰੀ ਚਰਨ ਛੋਹਗੰਗਾ ਖੁਰਾਲਗੜ ਸਾਹਿਬ ਦੀ ਸੇਵਾ ਲਈ ਗਠਤ ਸੰਸਥਾ ਆਲ ਇੰਡੀਆ ਆਦਿ ਧਰਮ ਮਿਸ਼ਨ ਖੁਰਾਲਗੜ ਸਾਹਿਬ ਦੀਆ ਵੱਖ ਵੱਖ ਜਿਲਿਆ ਦੀਆ ਟੀਮਾ ਦਾ ਗਠਨ ਕਰਦਿਆ ਅੱਜ ਆਲ ਇੰਡੀਆ ਦੇ ਪ੍ਰਧਾਨ ਸਤਵਿੰਦਰ ਹੀਰਾ ਅਤੇ ਓੁਹਨਾ ਦੀ ਟੀਮ ਅੱਜ ਸੰਗਰੂਰ ਵਿਖੇ ਪੁੱਜੀ ਅਤੇ ਭਵਿੱਖ ਲਈ ਰਣਨੀਤੀ ਬਣਾਓੁਦਿਆ ਵੱਖ ਵੱਖ ਵਿਸਿਆ ਤੇ ਵਿਚਾਰ ਚਰਚਾ ਕੀਤੀ ਗਈ ਇਸ ਮੋਕੇ ਓੁਹਨਾ ਨਿਯੁਕਤੀ ਪੱਤਰ ਸੋਪਦਿਆ ਅਤੇ ਜਿਲਾ ਸੰਗਰੂਰ ਦਾ ਪ੍ਰਧਾਨ ਨਿਯੁਕਤ ਕਰਦਿਆ ਓੁਹਨਾ ਸਬ ਡਵੀਜਨਾ . ਬਲਾਕਾਂ ਦੀਆ ਇਕਾਈਆ ਗਠਨ ਕਰਨ ਦੇ ਅਧਿਕਾਰ ਜਿਲਾ ਪ੍ਰਧਾਨਾ ਨੂੰ ਦਿੰਦਿਆ ਕਿਹਾ ਕਿ ਓੁਹਨਾ ਨੂੰ ਪੂਰੀ ਓੁਮੀਦ ਹੈ ਕਿ ਨਵ ਨਿਯੁਕਤ ਪ੍ਰਧਾਨ ਤਨੋ ਮਨੋ ਬਿਨਾ ਕਿਸੇ ਲਾਲਚ ਤੋ ਸੇਵਾਵਾ ਨਿਭਾਓੁਣਗੇ। ਇਸ ਮੋਕੇ ਪ੍ਰਚਾਰਕ ਧਰਮਾ ਸਿੰਘ ਚੀਮਾ ਸਾਹਿਬ ਨੇ ਆਈ ਹੋਈ ਟੀਮ ਦਾ ਇਥੇ ਪਹੁੰਚਣ ਤੇ ਸਵਾਗਤ ਕਰਦਿਆ ਸ਼ਾਮਲ ਹੋਏ ਨੋਜਵਾਨਾ ਦਾ ਧੰਨਵਾਦ ਵੀ ਕੀਤਾ। ਨਵੀਆ ਨਿਯੁਕਤੀਆ ਵਿਚ ਜਿਲਾ ਸੰਗਰੂਰ ਦੇ ਪ੍ਰਧਾਨ ਬਿਕਰਮ ਸਿੰਘ ਭਵਾਨੀਗੜ.ਜਿਲਾ ਪਟਿਆਲਾ ਦੇ ਪ੍ਰਧਾਨ ਜੱਗੀ ਪਾਤੜਾ.ਜਿਲਾ ਸੰਗਰੂਰ ਦੇ ਮੀਤ ਪ੍ਰਧਾਨ ਦੀ ਜੁੰਮੇਵਾਰੀ ਜਗਸੀਰ ਸਿੰਘ ਜੱਗੀ ਕੈਪਰ ਨੂੰ ਦਿੱਤੀ ਓੁਥੇ ਹੀ ਗੁਰਜੀਤ ਸਿੰਘ ਲਹਿਰਾ.ਭੀਮ ਸਿੰਘ ਸਮਾਣਾ ਤੋ ਇਲਾਵਾ ਇੱਕ ਦਰਜਨ ਤੋ ਓੁਪਰ ਨੋਜਵਾਨਾ ਨੂੰ ਵੱਖ ਵੱਖ ਬਲਾਕਾ ਦੀਆ ਜੁੰਮੇਵਾਰੀਆ ਸੋਪੀਆ ਗਈਆ। ਇਸ ਮੋਕੇ ਜਿਲਾ ਸੰਗਰੂਰ ਦੇ ਨਵ ਨਿਯੁਕਤ ਪ੍ਰਧਾਨ ਬਿਕਰਮ ਸਿੰਘ ਭਵਾਨੀਗੜ ਨੇ ਆਏ ਹੋਏ ਆਲ ਇੰਡੀਆ ਦੇ ਆਗੂਆ ਦਾ ਧੰਨਵਾਦ ਕਰਦਿਆ ਓੁਹਨਾ ਨੂੰ ਵਿਸ਼ਵਾਸ ਦਿਵਾਈਆ ਕਿ ਓੁਹ ਜਲਦੀ ਹੀ ਸਾਰੇ ਬਲਾਕਾ ਦੀਆ ਜੁੰਮੇਵਾਰੀਆ ਨਵੇ ਨੋਜਵਾਨਾ ਨੂੰ ਸੋਪਣਗੇ ਅਤੇ ਜਲਦ ਹੀ ਸੰਗਰੂਰ ਦੇ ਵੱਖ ਵੱਖ ਸ਼ਹਿਰਾ ਵਿਚ ਨਵੀਆ ਇਕਾਈਆ ਸਥਾਪਤ ਕਰਨ ਲਈ ਮੀਟਿੰਗਾ ਦਾ ਪ੍ਰਬੰਧ ਕਰਨਗੇ। ਇਸ ਮੋਕੇ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ.ਪ੍ਰਚਾਰਕ ਧਰਮ ਸਿੰਘ ਚੀਮਾ ਸਾਹਬ ਜਿਲਾ ਪ੍ਰਧਾਨ ਬਿਕਰਮ ਸਿੰਘ
ਪਟਿਆਲਾ ਦੇ ਪ੍ਰਧਾਨ ਜੱਗੀ ਪਾਤੜਾ.ਜਗਸੀਰ ਜੱਗੀ ਕੈਪਰ ਜਿਲਾ ਮੀਤ ਪ੍ਰਧਾਨ ਸੰਗਰੂਰ.ਗੁਰਜੀਤ ਸਿੰਘ ਲਹਿਰਾ .ਭੀਮ ਸਿੰਘ ਸਮਾਣਾ.ਤੋ ਇਲਾਵਾ ਦੋ ਦਰਜਨ ਨੋਜਵਾਨਾ ਨੇ ਇਸ ਮੀਟਿੰਗ ਚ ਹਿੱਸਾ ਲਿਆ।