ਸੁੰਦਰ ਦਸਤਾਰ ਮੁਕਾਬਲੇ 'ਚ ਅਲਪਾਈਨ ਪਬਲਿਕ ਸਕੂਲ ਦੇ ਵਿਦਿਆਰਥੀਆ ਮਾਰੀ ਬਾਜੀ
ਸਿਮਰਨਜੀਤ ਨੇ ਸੁੰਦਰ ਦਸਤਾਰ ਸਜਾਕੇ ਦੂਜਾ ਸਥਾਨ ਕੀਤਾ ਹਾਸਲ
ਭਵਾਨੀਗੜ (ਯੁਵਰਾਜ ਹਸਨ) ਸਿੱਖ ਨੋਜਵਾਨਾ ਨੂੰ ਸਿੱਖੀ ਨਾਲ ਜੋੜੀ ਰੱਖਣ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ "ਆਪਣਾ ਮੂਲ ਪਛਾਣ" ਦੇ ਬੈਨਰ ਹੇਠ ਸ੍ਰੀ ਗੁਰੂ ਨਾਨਕ ਸੇਵਾ ਦਲ ਸੰਗਰੂਰ ਵਲੋ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਫੁੱਗੂਵਾਲਾ ਵਿਖੇ ਸੁੰਦਰ ਦਸਤਾਰ ਸਜਾਉਣ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਵੱਖ ਵੱਖ ਵਿਦਿਅਕ ਅਦਾਰਿਆ ਦੇ ਵਿਦਿਆਰਥੀਆ ਨੇ ਭਾਗ ਲਿਆ। ਜਿਸ ਵਿੱਚ ਅਲਪਾਈਨ ਪਬਲਿਕ ਸਕੂਲ , ਭਵਾਨੀਗੜ੍ਹ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਅਲਪਾਈਨ ਪਬਲਿਕ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਸਿਮਰਨਜੀਤ ਸਿੰਘ ਨੇ ਸੁੰਦਰ ਦਸਤਾਰ ਸਜਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਛੇਵੀਂ ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਵਰਨਪ੍ਰੀਤ ਸਿੰਘ ਨੂੰ ਵੀ ਸੁੰਦਰ ਦਸਤਾਰ ਸਜਾਉਣ ਲਈ ਹੌਂਸਲਾ ਅਫਜ਼ਾਈ ਸਰਟੀਫਿਕੇਟ ਦਿੱਤੇ ਗਏ। ਇਸ ਮੋਕੇ ਸਕੂਲ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੋਮਾ ਅਰੋੜਾ ਨੇ ਇਸ ਮੁਕਾਬਲੇ ਵਿੱਚ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ । ਆਪਣਾ ਮੂਲ ਪਛਾਣ ਲਹਿਰ ਤਹਿਤ ਦਸਤਾਰ ਮੁਕਾਬਲੇ ਕਰਵਾਓੁਣ ਲਈ ਸਕੂਲ ਮੈਨੇਜਰ ਹਰਮੀਤ ਸਿੰਘ ਗਰੇਵਾਲ ਨੇ ਸ੍ਰੀ ਗੁਰੂ ਨਾਨਕ ਸੇਵਾ ਦਲ ਸੰਗਰੂਰ ਦੇ ਕੁਲਵੰਤ ਸਿੰਘ ਕਲਕੱਤਾ ਦਾ ਧੰਨਵਾਦ ਕਰਦਿਆ ਇਸ ਦਸਤਾਰ ਮੁਕਾਬਲਿਆ ਦੀ ਸ਼ਲਾਘਾ ਕੀਤੀ ।