ਸਰਕਾਰੀ ਸਕੂਲ ਫੱਗੂਵਾਲਾ ਚ ਮੈਨੇਜਮੈਟ ਕਮੇਟੀ ਮੈਬਰਾ ਦੀ ਹੋਈ ਮੀਟਿੰਗ
ਭਵਾਨੀਗੜ (ਯੁਵਰਾਜ ਹਸਨ) ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਫੱਗੂਵਾਲਾ ਵਿਖੇ ਮੈਨੇਜਮੈਂਟ ਕਮੇਟੀ (ਐੱਸ.ਐੱਮ.ਸੀ.) ਦੇ ਮੈਂਬਰਾਂ ਦੀ ਹੋਈ ਮੀਟਿੰਗ।ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਆਈ. ਏ. ਐਸ. ਦੀ ਅਗਵਾਈ ਹੇਠ ਸਕੂਲ ਮੈਨੇਜਮੈਂਟ ਕਮੇਟੀ (ਐੱਸ.ਐੱਮ.ਸੀ.) ਦੇ ਮੈਂਬਰਾਂ ਦੀ ਮੀਟਿੰਗ ਉੱਘੇ ਲੇਖਕ ਤੇ ਸਮਾਜ ਸੇਵਕ ਪਰਮਜੀਤ ਸਿੰਘ ਪੰਮੀ ਫੱਗੂਵਾਲੀਆ ਚੇਅਰਮੈਨ ਸਾਬ੍ਹ ਦੀ ਸਰਪ੍ਰਸਤੀ ਹੇਠ ਹੋਈ। ਜਿਸ ਵਿਚ ਸਰਪੰਚ ਗੁਰਪ੍ਰੀਤ ਸਿੰਘ ਬਹਿਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੀਟਿੰਗ ਦਾ ਉਦੇਸ਼ ਐੱਸ.ਐੱਮ.ਸੀ. ਮੈਂਬਰਾਂ ਨੂੰ ਸਕੂਲ ਦੀ ਸਹਾਇਤਾ ਕਰਨ ਲਈ ਸਕੂਲ ਦੀਆਂ ਲੋੜ੍ਹਾਂ ਦੀ ਪਛਾਣ ਕਰਕੇ ਹੱਲ ਕਰਨ ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਵੱਲ ਧਿਆਨ ਦੇਣਾ ਸੀ। ਸਕੂਲ ਇੰਚਾਰਜ ਸ੍ਰੀ ਰਾਮ ਗੋਪਾਲ ਜੀ ਨੇ ਦੱਸਿਆ ਕਿ ਇਸ ਪਹਿਲ ਕਦਮੀ ਦਾ ਉਦੇਸ਼ ਐੱਸ.ਐੱਮ.ਸੀਜ਼. ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਕੂਲਾਂ ਵਿੱਚ ਸਕੀਮਾਂ ਦੇ ਲਾਗੂ ਕਰਨ ਵਿਚ ਸਹਾਇਤਾ ਕਰਨਾ ਹੈ। ਆਏ ਮੈਂਬਰਾਂ ਦਾ ਚੇਅਰਮੈਨ ਸਾਬ੍ਹ ਵਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਐਸ. ਐਮ. ਸੀ. ਦੇ ਮੈਂਬਰਾਂ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।