"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਸਿਹਤ ਮੰਤਰੀ ਡਾ ਬਲਵੀਰ ਸਿੰਘ ਦਾ ਨਸ਼ਾ ਛੁਡਾਓ ਕੇਦਰ ਘਾਬਦਾ ਦਾ ਦੋਰਾ
ਓੁਘੇ ਲੇਖਕ ਪੰਮੀ ਫੱਗੂਵਾਲੀਆ ਵਲੋ ਆਪਣੀਆ ਲਿਖੀਆਂ ਤਿੰਨ ਪੁਸਤਕਾਂ ਦਾ ਸੈਟ ਕੀਤਾ ਭੇਟ
ਭਵਾਨੀਗੜ (ਯੁਵਰਾਜ ਹਸਨ) ਸੂਬੇ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਬੀਤੀਂ ਕੱਲ੍ਹ ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਨਾਲ ਜ਼ਿਲ੍ਹਾ ਨਸ਼ਾ ਛੁਡਾਉ ਤੇ ਮੁੜ ਵਸੇਬਾ ਕੇਂਦਰ ਘਾਬਦਾਂ (ਸੰਗਰੂਰ) ਦਾ ਦੌਰਾ ਕੀਤਾ ਅਤੇ ਸਮੁੱਚੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕਰਦਿਆ ਪ੍ਰਬੰਧਾ ਦਾ ਜਾਇਜਾ ਲਿਆ। ਨਸ਼ਾ ਛੁਡਾਉ ਤੇ ਮੁੜ ਵਸੇਬਾ ਕੇਂਦਰ, ਘਾਬਦਾਂ ਤੋ ਉੱਘੇ ਲੇਖਕ 'ਤੇ ਸਮਾਜ ਸੇਵਕ ਪੰਮੀ ਫੱਗੂਵਾਲੀਆ ਨੇ ਆਪਣੀਆਂ ਲਿਖੀਆਂ ਨਵੀਆਂ ਤਿੰਨ ਪੁਸਤਕਾਂ ਦਾ ਸੈਟ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਐਸ. ਐਸ. ਪੀ. ਸਰਤਾਜ ਚਹਿਲ (ਆਈ. ਪੀ.ਐਸ. ) ਅਤੇ ਸੰਦੀਪ ਰਿਸ਼ੀ (ਆਈ. ਏ. ਐਸ.) ਡਿਪਟੀ ਕਮਿਸ਼ਨਰ, ਸੰਗਰੂਰ ਨੂੰ ਭੇਂਟ ਕੀਤੀਆਂ। ਮੰਤਰੀ ਸਾਬ੍ਹ ਨੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਪੰਮੀ ਫੱਗੂਵਾਲੀਆ ਬਹੁਤ ਵਧੀਆ ਕਾਰਜ਼ ਕਰ ਰਹੇ ਹਨ। ਅਸੀਂ ਹਮੇਸ਼ਾ ਇਨ੍ਹਾਂ ਦੇ ਨਾਲ ਹਾਂ ਡਿਪਟੀ ਕਮਿਸ਼ਨਰ ਸਾਬ੍ਹ ਅਤੇ ਐਸ. ਐਸ. ਪੀ. ਸਾਬ੍ਹ ਨੇ ਵੀ ਪ੍ਰਸੰਸਾ ਕੀਤੀ। ਇਹ ਸਭ ਸ੍ਰ ਨਵਰੀਤ ਸਿੰਘ ਵਿਰਕ (ਪੀ.ਪੀ. ਐਸ.) ਐਸ. ਪੀ. ਹੈਡਕੁਆਰਟਰ ਜੀ ਦੇ ਉਦਮ ਸਦਕਾ ਸੰਭਵ ਹੋਇਆ। ਇਸ ਮੌਕੇ ਸ੍ਰ ਸੁਖਦੇਵ ਸਿੰਘ (ਪੀ. ਪੀ. ਐਸ.) ਡੀ.ਐੱਸ. ਪੀ.- ਆਰ ਅਤੇ ਸਮੁੱਚਾ ਪ੍ਰਸ਼ਾਸਨ ਹਾਜ਼ਰ ਸੀ।