ਲੱਖੇਵਾਲ ਦੇ ਦੋ ਦਰਜਨ ਪਰਿਵਾਰ ਆਪ ਛੱਡ ਕਾਗਰਸ ਚ ਹੋਏ ਸ਼ਾਮਲ
ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ ਸੰਬੋਧਨ
ਭਵਾਨੀਗੜ (ਯੁਵਰਾਜ ਹਸਨ) ਕਾਂਗਰਸ ਪਾਰਟੀ ਨੂੰ ਅੱਜ ਓੁਸ ਸਮੇ ਭਾਰੀ ਬਲ ਮਿਲਿਆ ਜਦੋਂ ਬਲਾਕ ਭਵਾਨੀਗੜ੍ਹ ਦੇ ਪਿੰਡ ਲੱਖੇਵਾਲ ਵਿਖੇ ਦੋ ਦਰਜਨ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਧਿਆਨ ਸਿੰਘ, ਸੁਰਜੀਤ ਸਿੰਘ, ਜੱਜ ਸਿੰਘ, ਕੇਸਰ ਸਿੰਘ, ਹੈਪੀ ਸਿੰਘ, ਬਲਵੀਰ ਸਿੰਘ, ਸਤਿਗੁਰ ਸਿੰਘ, ਨਿਰਭੈ ਸਿੰਘ, ਅਵਤਾਰ ਸਿੰਘ, ਸਤਿਗੁਰ ਸਿੰਘ ਖ਼ਾਲਸਾ, ਮਾੜੋ ਕੌਰ, ਸਰਬਜੀਤ ਕੌਰ ,ਅਮਰਜੀਤ ਕੌਰ, ਗੁਰਮੇਲ ਕੌਰ,ਗੇਜ ਕੌਰ, ਮਨਜੀਤ ਕੌਰ, ਹਰਪਾਲ ਕੌਰ,ਜਗਿੰਦਰ ਕੌਰ ਆਦਿ ਸ਼ਾਮਲ ਹੋਏ ਇਸ ਮੌਕੇ ਗੁਰਦੀਪ ਸਿੰਘ ਘਰਾਚੋਂ ਬਲਾਕ ਪ੍ਰਧਾਨ, ਰਣਜੀਤ ਸਿੰਘ ਤੂਰ, ਬਿੱਟੂ ਤੂਰ, ਰਜਿੰਦਰ ਸਿੰਘ ਲੱਖੇਵਾਲ,ਧੰਨਾ ਸਿੰਘ, ਸਰਪੰਚ ਰਾਮ ਸਿੰਘ ਭਰਾਜ, ਸਾਹਿਬ ਸਿੰਘ ਭੜੌ, ਗੁਰਪ੍ਰੀਤ ਸਿੰਘ, ਗੋਲਡੀ ਕਾਕੜਾ, ਮੰਗਤ ਸਰਮਾ, ਮਹਿਲਾ ਕਾਂਗਰਸ ਦੀ ਪ੍ਰਧਾਨ ਰਣਜੀਤ ਕੌਰ ਆਦਿ ਹਾਜ਼ਰ ਸਨ। ਜਿਕਰਯੋਗ ਹੈ ਕਿ ਪਹਿਲਾ ਇਹ ਪਿੰਡ ਆਪ ਦੇ ਗੜ ਮੰਨੇ ਜਾਦੇ ਸਨ ਅਤੇ ਹਲਕੇ ਦੇ ਵਿਧਾਇਕ ਬੀਬਾ ਭਰਾਜ ਏਸ ਪਿੰਡ ਚ ਹੀ ਵਿਆਹੇ ਹੋਏ ਹਨ । ਇਸ ਮੋਕੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਜਿਥੇ ਕਾਗਰਸ ਸਰਕਾਰ ਮੋਕੇ ਇਲਾਕੇ ਦੇ ਕੀਤੇ ਵਿਕਾਸ ਤੇ ਚਰਚਾ ਕੀਤੀ ਓੁਥੇ ਹੀ ਓੁਹਨਾ ਕਿਹਾ ਕਿ ਆਪ ਦੀ ਸਰਕਾਰ ਝੂਠੇ ਵਾਦਿਆ ਅਤੇ ਲਾਰਿਆ ਨਾਲ ਬਣੀ ਪਰ ਤਿੰਨ ਸਾਲਾ ਚ ਇਸ ਸਰਕਾਰ ਨੇ ਅੇਸਾ ਕੁੱਝ ਵੀ ਨਹੀ ਕੀਤਾ ਕਿ ਜਿਸ ਨਾਲ ਆਮ ਜਨਤਾ ਨੂੰ ਮਾੜੀ ਮੋਟੀ ਤਸੱਲੀ ਹੀ ਹੋ ਜਾਦੀ ਓੁਹਨਾ ਨਵੇ ਨੋਜਵਾਨਾ ਨੂੰ ਵੱਧ ਤੋ ਵੱਧ ਕਾਗਰਸ ਪਾਰਟੀ ਨਾਲ ਜੁੜਨ ਦਾ ਸੁਨੇਹਾ ਦਿੱਤਾ ਤਾ ਕਿ ਭਵਿੱਖ ਚ ਕਾਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਇਸ ਮੋਕੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਨੇ ਪਾਰਟੀ ਚ ਨਵੇ ਆਏ ਨੋਜਵਾਨਾ ਨੂੰ ਜੀ ਆਇਆ ਕਹਿੰਦਿਆ ਅਗਲੇ ਪੜਾਅ ਲਈ ਕਾਗਰਸ ਪਾਰਟੀ ਦੀਆ ਨੀਤੀਆ ਘਰ ਘਰ ਪਹੁੱਚਾਓੁਣ ਲਈ ਵੱਧ ਤੋ ਵੱਧ ਨੋਜਵਾਨਾ ਨੂੰ ਪਾਰਟੀ ਨਾਲ ਜੋੜਨ ਵਾਲੀ ਮੁਹਿੰਮ ਨੂੰ ਹੋਰ ਭਖਾਓੁਣ ਲਈ ਰਣਨੀਤੀਆ ਬਣਾਓੁਣੀਆ ਸੁਰੂ ਕਰ ਦਿੱਤੀਆ ਹਨ । ਬਲਾਕ ਪ੍ਰਧਾਨ ਘਰਾਚੋ ਨੇ ਕਿਹਾ ਕਿ ਆਪ ਸਰਕਾਰ ਤੋ ਹਰ ਵਰਗ ਨਿਰਾਸ ਹੈ ਤੇ ਬਿਤੇ ਦਿਨ ਸਰਕਾਰ ਵਲੋ ਕਿਸਾਨਾ ਦੀਆ ਕੀਤੀਆ ਗਰਿਫਤਾਰੀਆ ਦੀਆ ਓੁਹਨਾ ਨਿਖੇਧੀ ਕੀਤੀ ਓੁਹਨਾ ਕਿਹਾ ਕਿ ਸਰਕਾਰ ਕਿਸਾਨਾ ਦੇ ਮਸਲੇ ਹੱਲ ਕਰੇ ਨਾ ਕਿ ਧੱਕੇਸਾਹੀ।