ਇੱਕ ਹੋਰ ਇਤਿਹਾਸਕ ਗਲਤੀ ਕਰੇਗੀ ਵੱਡਾ ਨੁਕਸਾਨ
ਪੰਥ ਅਤੇ ਪੰਜਾਬ ਦੀਆ ਭਾਵਨਾਵਾ ਦੀ ਕੀਤੀ ਜਾਵੇ ਕਦਰ : ਬਾਬੂ ਗਰਗ
ਭਵਾਨੀਗੜ (ਯੁਵਰਾਜ ਹਸਨ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ. ਬਾਦਲ ਦੇ ਬੁਲਾਰੇ ਸ੍ਰ ਦਲਜੀਤ ਸਿੰਘ ਚੀਮਾ ਵਲੋਂ ਜਿਲ੍ਹਾ ਅਤੇ ਸੂਬਾ ਡੈਲੀਗੇਟ ਬਣਾ ਕੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਸਾਖੀ ਤੋਂ ਪਹਿਲਾਂ ਕਰਵਾਉਣ ਦੇ ਬਿਆਨ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਥ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਆਪਹੁਦਰੇਪਣ ਨਾਲ ਸ੍ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਥੋਪ ਕੇ ਵਰਕਰਾਂ ਨੂੰ ਅੱਖੋਂ ਪਰੋਖੇ ਕਰਨ ਦੀ ਇਹ ਇਤਿਹਾਸਕ ਗਲਤੀ ਨਾਲ ਪਾਰਟੀ ਦਾ ਹਸ਼ਰ ਹੋਰ ਵੀ ਮਾੜਾ ਹੋਵੇਗਾ ਸ਼੍ਰੀ ਗਰਗ ਨੇ ਕਿਹਾ ਕਿ ਇਸ ਨੂੰ ਪੰਥ ਅਤੇ ਪੰਜਾਬ ਕਦੇ ਵੀ ਪ੍ਰਵਾਨ ਨਹੀਂ ਕਰੇਗਾ ਉਨ੍ਹਾਂ ਸ੍ਰ ਚੀਮਾ ਨੂੰ ਕਿਹਾ ਕਿ ਉਹ ਪੰਜ ਸਿੰਘ ਸਾਹਿਬਾਨ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੁਕਮਾਂ ਨੂੰ ਪੜ੍ਹ ਲੈਣ ਜਿਸ ਵਿੱਚ ਸ਼ਪਸਟ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿਪ ਨੂੰ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਅਯੋਗ ਕਰਾਰ ਦਿੱਤੇ ਇਸ ਦੇ ਬਾਵਜੂਦ ਵੀ ਸ੍ਰ ਸੁਖਬੀਰ ਸਿੰਘ ਬਾਦਲ ਆਪਣੀ ਹਉਮੈ ਦਾ ਸ਼ਿਕਾਰ ਹੋ ਕੇ ਸਿੱਖ ਪ੍ਰੰਪਰਾਵਾਂ ਅਤੇ ਪੰਥਕ ਸੰਸਥਾਵਾਂ ਦੀ ਆਜ਼ਾਦ ਹਸਤੀ ਨੂੰ ਖੋਰਾ ਲਾਉਣ ਤੋਂ ਸੰਕੋਚ ਕਰਨ ਦੀ ਬਜਾਏ ਆਪਣੇ ਚਾਪਲੂਸਾਂ ਅਤੇ ਸਵਾਰਥੀ ਲੋਕਾਂ ਦੇ ਜ਼ਰੀਏ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਆਪੂ ਬਣੂ ਪ੍ਰਧਾਨ ਬਨਣ ਲਈ ਜਾਅਲੀ ਭਰਤੀ ਦਾ ਢਕਵੰਜ ਰੱਚ ਕੇ ਸਰਕਲ ਡੈਲੀਗੇਟਾਂ ਦੀਆਂ ਮੀਟਿੰਗਾਂ ਦੇ ਬਹਾਨੇ ਸੂਬਾ ਡੈਲੀਗੇਟ ਨਾਮਜ਼ਦ ਕਰਨ ਦੇ ਅਧਿਕਾਰ ਕਾਰਜਕਾਰੀ ਪ੍ਰਧਾਨ ਸ੍ਰ ਬਲਵਿੰਦਰ ਸਿੰਘ ਭੂੰਦੜ ਨੂੰ ਦੇਣ ਦਾ ਡਰਾਮਾ ਕਰਕੇ ਸ਼ੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਮੁਨਕਰ ਹੋਇਆ ਟੋਲਾ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਨਾਉਣ ਲਈ ਤਰਲੋ ਮੱਛੀ ਹੋ ਰਿਹਾ ਇਹ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਦਾਅ ਉਪਰ ਲਾ ਕੇ ਭਵਿੱਖ ਲਈ ਜੜ੍ਹਾਂ ਵਿੱਚ ਤੇਲ ਪਾਉਣ ਦੇ ਕੋਝਾ ਯਤਨ ਹੋਵੇਗਾ।