ਬਾਲਦ ਖੁਰਦ ਵਿਖੇ ਨੋਜਵਾਨਾ ਨੂੰ ਖੇਡਾਂ ਦਾ ਸਮਾਨ ਮੁਹੱਈਆ ਕਰਵਾਇਆ
ਕਲੱਬ ਦੇ ਆਗੂਆਂ ਵਲੋ ਹਲਕਾ ਵਿਧਾਇਕ ਬੀਬਾ ਭਰਾਜ ਦਾ ਕੀਤਾ ਧੰਨਵਾਦ
ਭਵਾਨੀਗੜ (ਗੁਰਵਿੰਦਰ ਸਿੰਘ) ਸੂਬੇ ਅੰਦਰ ਆਮ ਲੋਕਾ ਦੀ ਭਲਾਈ ਲਈ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਵੱਖ ਵੱਖ ਹੰਭਲੇ ਮਾਰੇ ਜਾ ਰਹੇ ਹਨ ਓੁਥੇ ਹੀ ਪੰਜਾਬ ਦੀ ਨੋਜਵਾਨੀ ਨੂੰ ਨਸ਼ਿਆ ਤੋ ਦੂਰ ਰੱਖਣ ਲਈ ਗਰਾਓੁਡ ਦੀਆ ਖੇਡਾ ਅਤੇ ਸਰੀਰਕ ਫਿੱਟਨੈਸ ਨੂੰ ਲੈਕੇ ਪਿੰਡ ਪੱਧਰ ਤੇ ਬਣੇ ਕਲੱਬਾਂ ਰਾਹੀ ਖੇਡਾ ਦਾ ਸਮਾਨ ਮੁਹੱਈਆ ਕੇਵਾਇਆ ਜਾ ਰਿਹਾ ਹੈ ਜਿਸ ਦੇ ਚਲਦਿਆ ਬੀਤੇ ਦਿਨੀ ਯੁਵਕ ਸੇਵਾਵਾਂ ਕਲੱਬ ਪਿੰਡ ਬਾਲਦ ਖੁਰਦ ਵੱਲੋਂ ਸਕੂਲ ਵਿਦਿਆਰਥੀਆਂ ਅਤੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਮੁਹੱਈਆ ਕਰਵਾਇਆ ਗਿਆ, ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਅਤੇ ਯੂਥ ਆਗੂ ਸੁਖਮਨ ਸਿੰਘ ਬਾਲਦੀਆ ਨੇ ਦੱਸਿਆ ਕਿ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਕਲੱਬ ਨੂੰ ਗ੍ਰਾਂਟ ਮਿਲੀ ਸੀ, ਜਿਸ ਦੌਰਾਨ ਨੌਜਵਾਨਾਂ ਦੀ ਇੱਕ ਵੱਡੀ ਮੰਗ ਪੂਰੀ ਹੋਈ ਹੈ। ਉਨ੍ਹਾਂ ਜਿੱਥੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਕਲੱਬ ਦੇ ਅਹੁਦੇਦਾਰ ਸਹਿਬਾਨ ਹਾਜ਼ਰ ਸਨ। ਇਸ ਮੋਕੇ ਇਕੱਤਰ ਆਗੂਆ ਵਲੋ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਦਾ ਧੰਨਵਾਦ ਵੀ ਕੀਤਾ।