ਆਂਚਲ ਗਰਗ ਜਿਲਾ ਭਾਜਪਾ ਦੇ ਬਣੇ ਮੁੱਖ ਬੁਲਾਰੇ
ਆਚਲ ਗਰਗ ਨੇ ਭਾਜਪਾ ਹਾਈਕਮਾਡ ਦਾ ਕੀਤਾ ਧੰਨਵਾਦ
ਭਵਾਨੀਗੜ (ਯੁਵਰਾਜ ਹਸਨ) :
ਭਾਰਤੀ ਜਨਤਾ ਪਾਰਟੀ ਵਲੋ ਪਾਰਟੀ ਦੀ ਮਜਬੂਤੀ ਲਈ ਜਿਥੇ ਪੂਰੀ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਓੁਥੇ ਹੀ ਅਗਲੀਆ ਵਿਧਾਨ ਸਭਾ ਦੀਆ ਚੋਣਾ 2027 ਨੂੰ ਦੇਖਦਿਆ ਸੂਬੇ ਅੰਦਰ ਨੋਜਵਾਨਾ ਨੂੰ ਪਾਰਟੀ ਦੀਆ ਵੱਡੀਆ ਜੁੰਮੇਵਾਰੀਆ ਸੋਪਣੀਆ ਸ਼ੁਰੂ ਕਰ ਦਿੱਤੀਆ ਹਨ ਜਿਸ ਦੇ ਚਲਦਿਆ ਜਿਲਾ ਸੰਗਰੂਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਦੌਰਾਨ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਤੇ ਸੰਗਰੂਰ ਦੇ ਜ਼ਿਲਾ ਪ੍ਰਧਾਨ ਧਰਮਿੰਦਰ ਦੁੱਲਟ ਵੱਲੋਂ ਭਵਾਨੀਗੜ੍ਹ ਤੋਂ ਪਾਰਟੀ ਦੇ ਸੀਨੀਅਰ ਆਗੂ ਆਂਚਲ ਗਰਗ ਨੂੰ ਜ਼ਿਲ੍ਹਾ ਸੰਗਰੂਰ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ। ਗਰਗ ਨੇ ਆਪਣੀ ਨਿਯੁਕਤੀ 'ਤੇ ਪਾਰਟੀ ਹਾਈਕਮਾਨ, ਸੂਬਾ ਆਗੂ ਅਰਵਿੰਦ ਖੰਨਾ ਸਮੇਤ ਭਾਜਪਾ ਭਵਾਨੀਗੜ੍ਹ ਦੀ ਸਮੁੱਚੀ ਟੀਮ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋੰ ਉਨ੍ਹਾਂ ਨੂੰ ਸੌੰਪੀ ਗਈ ਜੁੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਖੰਨਾ ਨੇ ਕਿਹਾ ਕਿ ਭਾਜਪਾ ਨੇ ਮਿਹਨਤੀ ਵਰਕਰਾਂ ਦੀ ਹਮੇਸ਼ਾ ਕਦਰ ਕੀਤੀ ਹੈ ਤੇ ਉਨ੍ਹਾਂ ਨੂੰ ਪਾਰਟੀ 'ਚ ਅਹੁਦਾ ਦੇ ਕੇ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ। ਨਵੀ ਜੁੰਮੇਵਾਰੀ ਮਿਲਣ ਤੇ ਆਚਲ ਗਰਗ ਨੂੰ ਭਾਜਪਾ ਆਗੂਆ ਵਲੋ ਮੁਬਾਰਕਬਾਦ ਵੀ ਦਿੱਤੀ ਗਈ।