ਆਦਰਸ਼ ਸਕੂਲ ਬਾਲਦ ਖੁਰਦ ਦੇ ਨਤੀਜੇ ਰਹੇ ਸ਼ਾਨਦਾਰ
ਭਵਾਨੀਗੜ (ਗੁਰਵਿੰਦਰ ਸਿੰਘ) ਮਿਤੀ 13 -05-2025 ਨੂੰ ਸੀ.ਬੀ.ਐਸ.ਈ.ਬੋਰਡ ਦੁਆਰਾ ਦਸਵੀਂ ਅਤੇ ਬਾਰਵੀਂ ਦੇ ਜਮਾਤ ਨਤੀਜੇ ਘੋਸ਼ਿਤ ਕੀਤੇ ਗਏ ,ਜਿਸ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਦਾ ਨਤੀਜਾ ਸ਼ਾਨਦਾਰ ਰਿਹਾ । ਦਸਵੀਂ ਜਮਾਤ ਵਿੱਚੋਂ ਜਸ਼ਨਪ੍ਰੀਤ ਸਿੰਘ ਪਹਿਲਾ ਦਰਜਾ (91%) ਜਸਮੀਤ ਕੌਰ ਨੇ ਦੂਜਾ ਦਰਜਾ (88%)ਅੰਸ਼ਦੀਪ ਕੌਰ (85%) ਨੇ ਤੀਜਾ ਦਰਜਾ ਹਾਸਿਲ ਕੀਤਾ ਅਤੇ ਬਾਰਵੀਂ ਜਮਾਤ ਵਿੱਚੋਂ ਪਾਰਸਦੀਪ ਸਿੰਘ ਰਣਦੀਪ ਕੌਰ (90%)ਨੇ ਪਹਿਲਾ ਦਰਜਾ ਪ੍ਰੀਤਿੰਦਰ ਸਿੰਘ (89%) ਨੇ ਦੂਜਾ ਦਰਜਾ ਅਤੇ ਜਸਕਰਨ ਸਿੰਘ,ਧਰੁਵਦੀਪ ਸਿੰਘ (88%) ਨੇ ਤੀਜਾ ਦਰਜਾ ਹਾਸਿਲ ਕੀਤਾ ।ਦਸਵੀਂ ਅਤੇ ਬਾਰਵੀਂ ਜਮਾਤ ਦੇ ਪਹਿਲੇ ਦੂਜੇ ਅਤੇ ਤੀਜੇ ਦਰਜੇ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਐਸ.ਐਮ.ਸੀ.ਕਮੇਟੀ ਸਕੂਲ ਪ੍ਰਿੰਸੀਪਲ ਰਮਨਦੀਪ ਸ਼ਰਮਾ ਅਤੇ ਸਮੂਹ ਸਟਾਫ ਦੁਆਰਾ ਉਚੇਚੇ ਤੌਰ ਤੇ ਵਧਾਈ ਦਿੱਤੀ ਗਈ । ਇਸ ਸਮੇਂ ਪ੍ਰਿੰਸੀਪਲ ਰਮਨਦੀਪ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਇਆਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ।