ਆਪਣੇ ਪਿਤਾ ਦੇ ਪਦ ਚਿੰਨਾ ਤੇ ਚਲਦਿਆ ਬਾਡਰ ਏਰੀਆ ਚ ਕਵਰੇਜ ਕਰਨ ਤੇ ਕੀਤਾ ਸਨਮਾਨ
ਮਰਹੂਮ ਰਵੀ ਅਜਾਦ ਵੀ ਦਿੱਲੀ ਬਾਡਰ ਤੇ ਕਵਰੇਜ ਦੋਰਾਨ ਹੋਏ ਸਨ ਬਿਮਾਰ : ਮੇਜਰ ਸਿੰਘ
ਭਵਾਨੀਗੜ (ਮਾਲਵਾ ਬਿਓੂਰੋ) :
ਭਵਾਨੀਗੜ੍ਹ ਤੋਂ ਸਾਡੇ ਸੀਨੀਅਰ ਪੱਤਰਕਾਰ ਮਰਹੂਮ ਰਵੀ ਸ਼ਰਮਾ ਅਜ਼ਾਦ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਦਿੱਲੀ ਕਿਸਾਨ ਮੋਰਚੇ ਦੀ ਕਵਰੇਜ ਕਰਦਿਆਂ ਆਪਣੀ ਜ਼ਿੰਦਗੀ ਦਾਅ ਤੇ ਲਗਾ ਦਿੱਤੀ ਸੀ। ਉਸ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਸਾਡੀ ਟੀਮ ਦੇ ਹੋਣਹਾਰ ਨੌਜਵਾਨ ਅਤੇ ਅਜ਼ਾਦ ਸਾਹਿਬ ਦੇ ਸਪੁੱਤਰ ਰਾਜੀਵ ਸ਼ਰਮਾ ਅਜ਼ਾਦ ਵੱਲੋਂ ਕੁੱਝ ਦਿਨ ਪਹਿਲਾਂ ਭਾਰਤ-ਪਾਕਿ ਵਿਚਕਾਰ ਹੋਈ ਜੰਗ ਦੌਰਾਨ ਪਠਾਨਕੋਟ ਪਹੁੰਚ ਕੇ ਆਪਣੇ ਚੈਨਲ ਲਈ ਜ਼ਿੰਦਗੀ ਜੋਖ਼ਮ ਵਿੱਚ ਪਾ ਕੇ ਕਵਰੇਜ ਕੀਤੀ ਗਈ। ਸ਼ੁਕਰ ਹੈ ਕਿ ਸਾਡੇ ਸਭਨਾਂ ਦੀਆਂ ਅਰਦਾਸਾਂ ਸਦਕਾ ਇਹ ਨਿਹੱਕੀ ਜੰਗ ਜਲਦੀ ਹੀ ਬੰਦ ਹੋ ਗਈ। ਸਾਨੂੰ ਮਾਣ ਹੈ ਸਾਡੀ ਟੀਮ ਦੇ ਇਸ ਹੋਣਹਾਰ ਨੌਜਵਾਨ ਉਤੇ।
ਅੱਜ ਪ੍ਰੈੱਸ ਕਲੱਬ ਰਜਿ ਭਵਾਨੀਗੜ੍ਹ ਵੱਲੋਂ ਗੁਰਵਿੰਦਰ ਸਿੰਘ ਰੋਮੀ ਦੀ ਅਗਵਾਈ ਹੇਠ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਰਜਿ ਦੇ ਦਫ਼ਤਰ ਵਿਖੇ ਰਾਜੀਵ ਸ਼ਰਮਾ ਅਜ਼ਾਦ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦਰਸ਼ਨ ਸਿੰਘ ਸਿੱਧੂ, ਅਮਨਦੀਪ ਸਿੰਘ ਮਾਝਾ, ਵਿਜੈ ਕੁਮਾਰ ਸਿੰਗਲਾ, ਇਕਬਾਲ ਸਿੰਘ ਫੱਗੂਵਾਲਾ, ਭੀਮਾ ਭੱਟੀਵਾਲ, ਰਸ਼ਪਿੰਦਰ ਪ੍ਰਿੰਸ, ਜਤਿੰਦਰ ਸੈਂਟੀ, ਹੈਪੀ ਸ਼ਰਮਾ ਅਤੇ ਮੇਜਰ ਸਿੰਘ ਮੱਟਰਾਂ (ਖੁਦ) ਹਾਜ਼ਰ ਸਨ। ਮਨਦੀਪ ਕੁਮਾਰ ਅੱਤਰੀ ਅਤੇ ਸੋਹਣ ਸਿੰਘ ਸੋਢੀ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਹਾਜ਼ਰ ਨਹੀਂ ਸਕੇ।