ਖਾਨ ਹਸਪਤਾਲ ਵਲੋਂ ਪਿੰਡ ਕਾਕੜਾ ਵਿਖੇ ਗੁਰਦੁਆਰਾ ਸ਼੍ਰੀ ਦੀਵਾਨ ਟੋਡਰ ਮੱਲ ਵਿਖੇ ਲਗਾਇਆ ਖੂਨਦਾਨ ਕੈਂਪ
ਭਵਾਨੀਗੜ੍ਹ, 8 ਜੂਨ (ਗੁਰਵਿੰਦਰ ਸਿੰਘ) : ਅੱਜ ਗੁਰਦੁਆਰਾ ਸ੍ਰੀ ਦੀਵਾਨ ਟੋਡਰ ਮੱਲ ਜੀ ਪਿੰਡ ਕਾਕੜਾ ਵਿਖੇ ਖਾਨ ਹਸਪਤਾਲ ਭਵਾਨੀਗੜ੍ਹ ਵੱਲੋਂ ਦੀਵਾਨ ਟੋਡਰ ਮੱਲ ਸੇਵਾ ਸੁਸਾਇਟੀ ਕਾਕੜਾ ਦੇ ਸਹਿਯੋਗ ਨਾਲ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕੇਕੇ ਜੌਹਰੀ ਬਲੱਡ ਬੈਂਕ ਸਮਾਣਾ ਦੀ ਟੀਮ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਤਕਰੀਬਨ 50 ਤੋਂ ਵੱਧ ਯੂਨਿਟ ਖੂਨ ਦਾਨ ਕੀਤਾ ਗਿਆ। ਖਾਨ ਹਸਪਤਾਲ ਭਵਾਨੀਗੜ੍ਹ ਤੋਂ ਡਾਕਟਰ ਐਮ ਐਸ ਖਾਨ ਅਤੇ ਡਾਕਟਰ ਕਾਫ਼?ਲਾ ਖਾਨ ਜੀ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਵਿੱਚ ਪਹੁੰਚੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਵੱਲੋਂ ਅਲੱਗ ਅਲੱਗ ਪਿੰਡਾਂ ਜਾਂ ਸ਼ਹਿਰਾਂ ਵਿੱਚ ਖੂਨ ਦਾਨ ਦੇ ਕੈਂਪ ਅਤੇ ਹੋਰ ਸਮਾਜ ਸੇਵਾ ਦੇ ਕਾਰਜ ਕਰਵਾਏ ਜਾਂਦੇ ਹਨ ਅੱਜ ਕੱਲ ਸੜਕੀ ਦੁਰਘਟਨਾਵਾਂ ਜਾਂ ਨਾ ਮੁਰਾਦ ਬਿਮਾਰੀਆਂ ਦੇ ਵਧਨ ਕਾਰਨ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਨੂੰ ਖੂਨ ਦੀ ਬਹੁਤ ਜਿਆਦਾ ਲੋੜ ਪੈ ਰਹੀ ਹੈ ਜਿਸ ਕਰਕੇ ਬਲੱਡ ਬੈਂਕਾਂ ਦੇ ਵਿੱਚ ਖੂਨ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ । ਉਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਜੇਕਰ ਭਵਾਨੀਗੜ੍ਹ ਜਾਂ ਆਸ ਪਾਸ ਦੇ ਕਿਸੇ ਵੀ ਹਸਪਤਾਲ ਵਿੱਚ ਕਿਸੇ ਵੀ ਸਮੇਂ ਕਿਸੇ ਮਰੀਜ਼ ਨੂੰ ਖੂਨ ਦੀ ਬੋਤਲ ਦੀ ਲੋੜ ਹੁੰਦੀ ਹੈ ਤਾਂ ਜੌਹਰੀ ਬਲੱਡ ਬੈਂਕ ਸਮਾਣਾ ਵਾਲੇ 20 ਤੋਂ 25 ਮਿੰਟ ਦੇ ਵਿੱਚ ਖੂਨ ਦੀ ਬੋਤਲ ਪਹੁੰਚਦੀ ਕਰ ਦਿੰਦੇ ਹਨ ਡਾਕਟਰ ਕਾਫ਼?ਲਾ ਖਾਨ ਨੇ ਦੱਸਿਆ ਕਿ ਜਦੋਂ ਅਸੀਂ ਖੂਨ ਦੀ ਇੱਕ ਬੋਤਲ ਦਾਨ ਕਰਦੇ ਹਾਂ ਤਾਂ ਉਹ ਸਿਰਫ ਇੱਕ ਖੂਨ ਦੀ ਬੋਤਲ ਨਾ ਹੋ ਕੇ ਚਾਰ ਜਿੰਦਗੀਆਂ ਬਚਾਉਣ ਦੇ ਕੰਮ ਆਉਂਦੀ ਹੈ ਕਿਉਂਕਿ ਖੂਨ ਦੀ ਇੱਕ ਬੋਤਲ ਲਗਭਗ ਚਾਰ ਅਲੱਗ ਅਲੱਗ ਤਰੀਕਿਆਂ ਨਾਲ ਮਰੀਜ਼ ਦੇ ਕੰਮ ਆਉਂਦੀ ਹੈ ਉਹਨਾਂ ਨੇ ਦੀਵਾਨ ਟੋਡਰਮਲ ਸੇਵਾ ਸੋਸਾਇਟੀ , ਪੂਰੇ ਨਗਰ ਕਾਕੜਾ ਦਾ ਖੂਨ ਦਾਨ ਕਰਨ ਵਾਲੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਉਨਾਂ ਦੇ ਇਸ ਉਪਰਾਲੇ ਨੂੰ ਸਹਿਯੋਗ ਦਿੱਤਾ ਇਹ ਵੀ। ਉਹਨਾਂ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਲੱਗ ਅਲੱਗ ਪਿੰਡਾਂ ਜਾਂ ਸ਼ਹਿਰ ਵਿੱਚ ਇਸ ਤਰਾਂ ਦੇ ਕੈਂਪ ਲੱਗਦੇ ਰਹਿਣਗੇ। ਦੀਵਾਨ ਟੋਡਰ ਮੱਲ ਸੇਵਾ ਸੋਸਾਇਟੀ ਪਿੰਡ ਵੱਲੋਂ ਇਸ ਕੈਂਪ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਅਤੇ ਖੂਨ ਦਾਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਇੱਕ ਨਿੱਕੇ ਜਿਹੇ ਸੱਦੇ ਤੇ ਇਸ ਕੈਂਪ ਵਿੱਚ ਪਹੁੰਚ ਕੇ ਸਾਡਾ ਮਾਣ ਹੌਸਲਾ ਵਧਾਇਆ।