ਬਟਰਿਆਣਾ ਚ ਅੱਖਾਂ ਦੇ ਮੁਫਤ ਚੈਕਅੱਪ ਕੈਪ ਦਾ ਆਯੋਜਨ
ਨਗਰ ਨਿਵਾਸੀਆ ਵਲੋ ਨੋਜਵਾਨਾ ਵਲੋ ਮਾਰੇ ਹੰਭਲੇ ਦੀ ਕੀਤੀ ਸ਼ਲਾਘਾ
ਭਵਾਨੀਗੜ (ਗੁਰਵਿੰਦਰ ਸਿੰਘ):
ਭਵਾਨੀਗੜ ਦੇ ਨੇੜਲੇ ਪਿੰਡ ਬਟੜਿਆਣਾ ਵਿਖੇ ਅਮਨ ਝਨੇੜੀ ਜ਼ਿਲ੍ਹਾ ਸਪੋਰਟਸ ਪ੍ਰਧਾਨ ਭਾਜਪਾ (ਸੰਗਰੂਰ) ਵੱਲੋਂ ਦਲਜੀਤ ਸਿੰਘ ਬਟੜਿਆਣਾ ਤੇ ਯੂਥ ਗਰੁੱਪ ਦੇ ਸਹਿਯੋਗ ਨਾਲ ਪਿੰਡ ਬਟੜਿਆਣਾ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਮੋਕੇ ਪਰ ਹੀ ਮਰੀਜਾ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਇਸ ਮੋਕੇ ਸੋ ਮਰੀਜਾ ਤੋ ਓੁਪਰ ਲੋਕਾ ਵਲੋ ਇਸ ਕੈਪ ਦਾ ਲਾਭ ਲਿਆ ਗਿਆ। ਪਿੰਡ ਵਾਸੀਆਂ ਦਾ ਬਹੁਤ ਹੁੰਗਾਰਾ ਮਿਲਿਆ ਕੈਪ ਵਿੱਚ ਵਿਸ਼ੇਸ ਤੌਰ ਤੇ ਪਟਿਆਲਾ ਤੋ "ਗੋਬਿੰਦ ਹਸਪਤਾਲ" ਦੀ ਡਾਕਟਰਾ ਦੀ ਟੀਮ ਵਲੋ ਕੈਪ ਵਿਚ ਪਹੁੰਚੇ ਮਾਤਾਵਾਂ ਭੈਣਾ ਅਤੇ ਬਜੁਰਗਾਂ ਦਾ ਚੈਕਅਪ ਕੀਤਾ । ਇਸ ਮੋਕੇ ਨਗਰ ਨਿਵਾਸੀਆ ਵਲੋ ਨੋਜਵਾਨਾ ਵਲੋ ਕੀਤੇ ਇਸ ਓੁਪਰਾਲੇ ਦਾ ਸੁਆਗਤ ਕਰਦਿਆ ਨੋਜਵਾਨ ਆਗੂ ਅਮਨ ਝਨੇੜੀ ਅਤੇ ਯੂਥ ਕਲੱਬ ਦੇ ਸਾਰੇ ਮੈਬਰ ਸਹਿਬਾਨਾ ਦਾ ਧੰਨਵਾਦ ਕੀਤਾ । ਇਸ ਮੋਕੇ ਅਮਨ ਝਨੇੜੀ ਜਿਲਾ ਸਪੋਟਸ ਪ੍ਰਧਾਨ ਬੀਜੇਪੀ ਸੰਗਰੂਰ.ਦਲਜੀਤ ਸਿੰਘ ਬਟਰਿਆਣਾ.ਡਾ: ਵਿੱਕੀ ਸਿੰਘ.ਗੁਰਪ੍ਰੀਤ ਸਿੰਘ ਭੱਟੀਵਾਲ.ਸਤਨਾਮ ਸਿੰਘ ਹਰਦਿੱਤਪੁਰਾ.ਹਰਕਿਸ਼ਨ ਸਿੰਘ.ਸੈਟੀ ਸਿੰਘ.ਦੀਪ ਸਿੰਘ.ਮਾਲਵਿੰਦਰ ਸਿੰਘ.ਬਬਲੀ ਸਿੰਘ.ਕਸ਼ਮੀਰ ਸਿੰਘ.ਲਵਲੀ.ਸ਼ੇਰਾ.ਬਘੇਲ ਸਿੰਘ.ਅਜਾਇਬ ਸਿੰਘ.ਨੋਮੀ ਸਿੰਘ ਤੋ ਇਲਾਵਾ ਨਗਰ ਨਿਵਾਸੀ ਵੀ ਮੋਜੂਦ ਸਨ।