ਦਰੋਣਾਚਾਰੀਆ ਅਵਾਰਡੀ ਕੋਚ ਡਾਇਰੈਕਟਰ ਸਪੋਟਸ ਬਣਨ ਓੁਪਰੰਤ ਪੁੱਜੇ ਬਾਲਦ ਖੁਰਦ
ਜਨਮ ਭੂਮੀ ਤੇ ਪੁੱਜਦਿਆ ਹੋਇਆ ਭਰਵਾਂ ਸੁਆਗਤ
ਭਵਾਨੀਗੜ (ਗੁਰਵਿੰਦਰ ਸਿੰਘ) :
ਬਿਤੇ ਦਿਨੀ ਪਿੰਡ ਬਾਲਦ ਖੁਰਦ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪਿੰਡ ਦਾ ਜੰਮਪਲ ਦਰੋਣਾਚਾਰੀਆ ਅਵਾਰਡੀ ਕੋਚ ਸਰਦਾਰ ਜੀਵਨਜੋਤ ਸਿੰਘ ਤੇਜਾ (ਸਪੋਰਟਸ ਵਿਭਾਗ ਟ੍ਰੇਨਿੰਗ ਡਾਇਰੈਕਟਰ ਪੰਜਾਬ ਸਰਕਾਰ) ਬਣਨ ਤੋਂ ਬਾਅਦ ਖਾਸ ਤੌਰ ਤੇ ਜੱਦੀ ਪਿੰਡ ਬਾਲਦ ਖੁਰਦ ਪਹੁੰਚੇ ਜ਼ਿਕਰਯੋਗ ਹੈ ਕੇ ਖੇਡ ਜਗਤ ਵਿਚ ਵੱਡਾ ਨਮਾਣਾ ਖੱਟਣ ਵਾਲੇ ਜੀਵਨਜੋਤ ਸਿੰਘ ਤੇਜਾ, ਰਿਟਾਇਰਡ ਪ੍ਰਿੰਸੀਪਲ ਸਰਦਾਰ ਹਰਪਾਲ ਸਿੰਘ ਤੇਜਾ ਦੇ ਹੋਣਹਾਰ ਸਪੁੱਤਰ ਹਨ, ਕੈਨੇਡਾ ਤੀਰ ਅੰਦਾਜ਼ੀ ਟੀਮ ਦੇ ਕੋਚ ਰਹਿਣ ਤੋਂ ਬਾਅਦ ਉਹ ਭਾਰਤੀ ਟੀਮ ਦੇ ਕੋਚ ਵੀ ਰਹੇ ਪਰ ਉਨ੍ਹਾਂ ਦਾ ਦਿਲ ਹਮੇਸ਼ਾਂ ਪੰਜਾਬ ਅਤੇ ਖਾਸ ਕਰਕੇ ਅਪਣੇ ਹਲਕੇ ਸੰਗਰੂਰ ਦੇ ਜੱਦੀ ਪਿੰਡ ਬਾਲਦ ਖੁਰਦ ਲਈ ਹੀ ਧੜਕਦਾ ਰਿਹਾ| ਉਨਾਂ ਵਲੋਂ ਪ੍ਰਾਪਤ ਕੀਤੀਆਂ ਉਪਲਬਧੀਆਂ ਅਤੇ ਇਮਾਨਦਾਰੀ ਦੇਖਦੇ ਹੋਏ ਮਾਨ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਉਨਾਂ ਨੂੰ ਸਪੋਰਟਸ ਵਿਭਾਗ ਵਿੱਚ ਟ੍ਰੇਨਿੰਗ ਡਾਇਰੈਕਟਰ ਲਗਾਕੇ ਨਿਵਾਜਿਆ ਗਿਆ ਇਸ ਮੋਕੇ ਓੁਚੇਚੇ ਤੋਰ ਤੇ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਵਲੋ ਮਾਸਟਰ ਇੰਦਰਜੀਤ ਸਿੰਘ ਮਾਝੀ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਸੁਖਮਨ ਸਿੰਘ ਬਾਲਦੀਆ ਵਲੋ ਓੁਹਨਾ ਦਾ ਸੁਆਗਤ ਕੀਤਾ ਗਿਆ। ਇਸ ਮੋਕੇ ਸਰਪੰਚ ਮਿੱਠੂ ਸਿੰਘ, ਕੁਲਦੀਪ ਸਿੰਘ ਪਿੰਕੀ, ਹਰਦਿਆਲ ਸਿੰਘ, ਬਲਜਿੰਦਰ ਸਿੰਘ, ਭਿੰਦਰ ਸਿੰਘ, ਪ੍ਰਧਾਨ ਬੁੱਧ ਸਿੰਘ, ਮਾਸਟਰ ਇੰਦਰਜੀਤ ਮਾਝੀ, ਹੈਪੀ ਸੋਹੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸ਼ਨ। ਡਾਇਰੈਕਟਰ ਜੀਵਨਜੋਤ ਸਿੰਘ ਨੇ ਕਲੱਬ ਪ੍ਰਧਾਨ, ਪੰਚਾਇਤ ਸਮੇਤ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ।