ਚਰਨਜੀਤ ਸੱਚਦੇਵਾ ਸਰਬਸੰਮਤੀ ਨਾਲ "ਲਾਇਨਜ ਕਲੱਬ (ਰਾਇਲ) ਦੇ ਮੁੜ ਪ੍ਰਧਾਨ ਬਣੇ
ਸੱਚਦੇਵਾ ਪ੍ਰਧਾਨ.ਅਜੇ ਗਰਗ ਸੈਕਟਰੀ ਅਤੇ ਨਵਨੀਤ ਸਿੰਗਲਾ ਖਜਾਨਚੀ ਚੁਣੇ
ਭਵਾਨੀਗੜ (ਗੁਰਵਿੰਦਰ ਸਿੰਘ) ਲਾਇਨਜ਼ ਕਲੱਬ ਭਵਾਨੀਗਡ਼੍ਹ (ਰਾਇਲ) ਦੀ ਚੋਣ ਮੀਟਿੰਗ ਕਲੱਬ ਦੇ ਪ੍ਰਧਾਨ ਲਾਈਨ ਚਰਨਜੀਤ ਸੱਚਦੇਵਾ ਦੀ ਅਗਵਾਈ ਹੇਠ ਹੋਈ।ਮੀਟਿੰਗ ਦੌਰਾਨ ਪਹਿਲਾਂ ਤੋਂ ਪ੍ਰਧਾਨ ਚੱਲੇ ਆ ਰਹੇ ਚਰਨਜੀਤ ਸੱਚਦੇਵਾ ਨੂੰ ਸਰਬਸੰਮਤੀ ਨਾਲ ਅਗਲੇ ਸਾਲ ਲਈ ਵੀ ਪ੍ਰਧਾਨ ਚੁਣਿਆ ਗਿਆ। ਇਸ ਤੋੰ ਇਲਾਵਾ ਅਜੇ ਗਰਗ ਨੂੰ ਸੈਕਟਰੀ 'ਤੇ ਨਵਨੀਤ ਸਿੰਗਲਾ ਸ਼ੰਮੀ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਚਰਨਜੀਤ ਸੱਚਦੇਵਾ ਨੇ ਕੱਲਬ ਦੇ ਸਮੂਹ ਮੈੰਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਲਗਾਤਾਰ ਦੂਜੀ ਵਾਰ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਸੱਚਦੇਵਾ ਨੇ ਦੱਸਿਆ ਕਿ ਕਲੱਬ ਵੱਲੋਂ ਖੂਨਦਾਨ ਕੈਂਪ, ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਪੌਦੇ ਲਗਾਉਣ ਦੀ ਮੁਹਿੰਮ, ਮੁਫ਼ਤ ਡਾਕਟਰੀ ਸਹਾਇਤਾ ਕੈੰਪ ਸਮੇਤ ਲੋੜਵੰਦਾਂ ਨੂੰ ਰਾਸ਼ਨ ਵੰਡ ਸਮਾਗਮ ਕਰਵਾ ਕੇ ਸਮਾਜ ਸੇਵਾ ਵਿੱਚ ਹਿੱਸਾ ਪਾਇਆ ਜਾਵੇਗਾ। ਇਸ ਮੌਕੇ ਕਲੱਬ ਦੇ ਟਵਿੰਕਲ ਗੋਇਲ,ਵਿਜੇ ਸਿੰਗਲਾ ,ਵਿਨੋਦ ਜੈਨ ,ਵਿਜੇ ਕੁਮਾਰ ,ਹਰੀਸ਼ ਗਰਗ ,ਮਨੀਸ਼ ਸਿੰਗਲਾ ,ਚਮਕੌਰ ਸਿੰਘ ਤੂਰ,ਮੇਹਰਚੰਦ ਗਰਗ ,ਨਰੇਸ਼ ਪਾਲ ,ਰਜਿੰਦਰ ਕਾਂਸਲ,ਸੁਰਿੰਦਰ ਗਰਗ,ਤਰਲੋਚਨ ਸਿੰਘ ,ਨਰਿੰਦਰ ਕੁਮਾਰ ,ਹਰਿੰਦਰ ਕੁਮਾਰ , ਸਚਿਨ ਗਰਗ ,ਸਚਿਨ ਗਰਗ ,ਗਣਦੀਪ ਕੁਮਾਰ ,ਗੌਰਵ ਗਰਮੈਂਬਰ ਹਾਜਰ ਸਨ