ਅਲਪਾਈਨ ਪਬਲਿਕ ਸਕੂਲ ਵਿੱਚ ਦੋ -ਦਿਨਾਂ ਦੀਵਾਲੀ ਮੇਲੇ ਦਾ ਆਯੋਜਨ ਕ
ਭਵਾਨੀਗੜ (ਗੁਰਵਿੰਦਰ ਸਿੰਘ) :
ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ 15 ਅਤੇ 16 ਅਕਤੂਬਰ 2025 ਨੂੰ ਦੋ-ਦਿਨਾਂ ਦੀਵਾਲੀ ਫੇਟ ਦਾ ਆਯੋਜਨ ਕੀਤਾ ਗਿਆ। 15 ਅਕਤੂਬਰ ਨੂੰ ਨਰਸਰੀ ਤੋਂ 6ਵੀਂ ਜਮਾਤ ਅਤੇ 16 ਅਕਤੂਬਰ ਨੂੰ 7ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੀਵਾਲੀ ਫੇਟ ਦਾ ਆਨੰਦ ਮਾਣਿਆ । ਇਸ ਦੌਰਾਨ ਵਿਦਿਆਰਥੀਆਂ ਨੇ ਖਾਣ-ਪੀਣ ਦੀਆਂ ਵੱਖ-ਵੱਖ ਸਟਾਲਾਂ ਉੱਪਰ ਆਪਣੀਆਂ ਮਨ –ਪਸੰਦ ਚੀਜ਼ਾਂ ਖਾਧੀਆਂ । ਇਸ ਸਮੇਂ ਵਿਦਿਆਰਥੀਆਂ ਲਈ ਮਨੋਰੰਜਕ ਅਤੇ ਸਿੱਖਿਆਦਾਇਕ ਖੇਡਾਂ ਦਾ ਵੀਂ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀ ਆਪਣੀ ਕਿਸੇ ਵੀ ਮਨ-ਪਸੰਦ ਖੇਡ ਨੂੰ ਖੇਡ ਸਕਦੇ ਸਨ ਅਤੇ ਅਤੇ ਜਿੱਤਣ ਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਗਏ। ਇਸ ਤੋਂ ਇਲਾਵਾ ਇਹਨਾਂ ਦੋ-ਦਿਨਾਂ ਵਿੱਚ ਵਿਦਿਆਰਥੀਆਂ ਨੇ ਊਠ ਦੀ ਸਵਾਰੀ ਅਤੇ ਘੋੜ-ਸਵਾਰੀ ਦਾ ਵੀ ਖੂਬ ਆਨੰਦ ਮਾਣਿਆ। ਸਕੂਲ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੋਮਾ ਅਰੋੜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਬੋਝ ਨੂੰ ਥੋੜ੍ਹਾ ਘੱਟ ਕਰਨ ਅਤੇ ਉਹਨਾਂ ਦਾ ਸਰਵ-ਪੱਖੀ ਵਿਕਾਸ ਕਰਨ ਲਈ ਇਸ ਤਰ੍ਹਾਂ ਦੇ ਮੇਲਿਆਂ ਦਾ ਆਯੋਜਨ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਮਨੋਰੰਜਨ ਕਰਨ ਦਾ ਮੌਕਾ ਮਿਲਣਾ ਚਾਹੀਦਾ ।