ਵਕੀਲਾਂ ਪ੍ਰਤੀ ਵਤੀਰੇ ਨੂੰ ਲੈਕੇ ਧੂਰੀ ਦੇ ਵਕੀਲਾਂ ਵਲੋ ਜੂਨੀਅਰ ਡਵੀਜਨ ਕੋਰਟ ਦਾ ਬਾਇਕਾਟ
ਧੂਰੀ (ਮਾਲਵਾ ਬਿਓੂਰੋ ) ਬਿਤੇ ਦਿਨੀ ਬਾਰ ਐਸੋਸੀਏਸ਼ਨ ਧੂਰੀ ਦੀ ਇੱਕ ਮੀਟਿੰਗ ਪ੍ਰਧਾਨ ਅਮਨਦੀਪ ਸਿੰਘ ਚਹਿਲ ਦੀ ਪ੍ਰਧਾਨਗੀ ਅਧੀਨ ਬਾਰ ਰੂਮ ਧੂਰੀ ਵਿਖੇ ਹੋਈ। ਜਿਸ ਅਧੀਨ ਇਹ ਫੈਸਲਾ ਲਿਆ ਗਿਆ ਕਿ ਮਿਤੀ 12 ਨਵੰਬਰ ਨੂੰ ਧੂਰੀ ਦੀਆ ਸਾਰੀਆ ਅਦਾਲਤਾ ਵਿੱਚ ਸੰਪੂਰਨ ਨੇ ਵਰਕ ਕੀਤਾ ਗਿਆ ਅਤੇ ਮਿਤੀ 11.11.2025 ਦੁਪਹਿਰ ਤੋਂ ਹੀ ਹਰਪ੍ਰੀਤ ਸਿੰਘ ਸਿਵਲ ਜੱਜ ਜੂਨੀਅਰ ਡਵੀਜਨ ਦੀ ਕੋਰਟ ਦਾ ਬਾਈਕਾਟ ਕੀਤਾ ਗਿਆ ਅਤੇ ਜੋ ਕਿ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਜੋ ਕਿ ਓਹਨਾ ਦਾ ਵਕੀਲਾਂ ਪ੍ਰਤੀ ਮਾੜਾ ਵਤੀਰਾ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਅਮਨਦੀਪ ਸਿੰਘ ਚਹਿਲ ਦੀ ਅਗਵਾਈ ਅਧੀਨ ਵਕੀਲ ਸਾਹਿਬਾਨਾ ਨੇ ਹਰਪ੍ਰੀਤ ਸਿੰਘ ਜੱਜ ਸਾਹਿਬ ਦੀ ਅਦਾਲਤ ਦੇ ਬਾਹਰ ਸ਼ਾਮ 5 ਵਜੇ ਧਰਨਾ ਦਿੱਤਾ ਅਤੇ ਲਾਗੂ ਕੀਤਾ ਕਿ ਮਿਤੀ 12.11.2025 ਨੂੰ ਸਵੇਰੇ 9.30 ਤੋਂ ਸ਼ਾਮ ਦੇ 5 ਵਜੇ ਤੱਕ ਧਰਨਾ ਜਾਰੀ ਰਹੇਗਾ। ਬਿਤੇ ਦਿਨੀ ਬਾਰ ਅੇਸ਼ੋਸੀਏਸ਼ਨ ਦੀ ਮੀਟਿੰਗ ਵਿੱਚ ਸਮਰਥਨ ਕਰਕੇ ਮਿਤੀ 13 ਨਵੰਬਰ ਦਾ ਨੋ ਵਰਕ ਦੀ ਜਿਲਾ ਪੱਧਰੀ ਕਾਲ ਦਿੱਤੀ ਗਈ I ਪ੍ਰਧਾਨ ਅਮਨਦੀਪ ਸਿੰਘ ਚਹਿਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਦੱਸਿਆ ਕਿ ਅਸੀ ਜਿਲ੍ਹਾ ਲੈਵਲ ਤੇ ਨੋ ਵਰਕ ਕਰਨ ਦੀ ਬੇਨਤੀ ਕੀਤੀ ਹੈ, ਜਿਸ ਸਬੰਧ ਵਿੱਚ ਸੰਗਰੂਰ ਜਿਲ੍ਹਾ ਕਚਹਿਰੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਢੀਂਡਸਾ ਦੀ ਅਗਵਾਈ ਅਧੀਨ ਜਿਲ੍ਹਾ ਸੰਗਰੂਰ ਵਿਖੇ ਵੀ ਨੋ ਵਰਕ ਕਰ ਦਿੱਤਾ ਗਿਆ ਹੈ। ਪ੍ਰਧਾਨ ਬਾਰ ਐਸੋਸੀਏਸ਼ਨ ਧੂਰੀ ਵੱਲੋ ਸਵੇਰੇ 10 ਵਜੇ ਧੂਰੀ ਵਿਖੇ ਸਮੂਹ ਪੱਤਰਕਾਰ ਯੂਨੀਅਨ ਦੇ ਸਮੂਹ ਪੱਤਰਕਾਰ ਸਾਹਿਬਾਨਾ ਨੂੰ ਧੂਰੀ ਕਚਹਿਰੀ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਜਾਦੀ ਹੈ।