ਸੰਗਰੂਰ ਚ ਭਾਜਪਾ ਨੂੰ ਵੱਡਾ ਝਟਕਾ: ਕਈ ਅਹੁਦੇਦਾਰਾਂ ਨੇ ਕਾਂਗਰਸ ਦਾ ਫੜਿਆ ਪੱਲਾ
ਹਰੀ ਸਿੰਘ ਫੱਗੂਵਾਲਾ ਤੇ ਅਮਨ ਝਨੇੜੀ ਦੀ ਇਲਾਕੇ ਵਧੀਆ ਪਕੜ
ਭਵਾਨੀਗੜ (ਗੁਰਵਿੰਦਰ ਸਿੰਘ) ਹਲਕਾ ਸੰਗਰੂਰ ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਭਾਜਪਾ ਦੇ ਕਈ ਅਹਿਮ ਅਹੁਦੇਦਾਰਾਂ ਅਤੇ ਵਰਕਰਾਂ ਨੇ ਅੱਜ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਹਰੀ ਸਿੰਘ-ਸਾਬਕਾ ਚੇਅਰਮੈਨ ਬਲਾਕ ਸੰਮਤੀ ਫੱਗੂਵਾਲਾ , ਸਤਨਾਮ ਸਿੰਘ ਹਰਦਿੱਤਪੁਰਾ ਜ਼ਿਲ੍ਹਾ ਸਕੱਤਰ, ਅਮਨ ਝਨੇੜੀ ਜ਼ਿਲ੍ਹਾ ਸਪੋਰਟਸ ਵਿੰਗ ਪ੍ਰਧਾਨ ਭਾਜਪਾ, ਹਰੀ ਸਿੰਘ, ਗੁਰਸੇਵਕ ਸਿੰਘ (ਪਿੰਡ ਖੇੜੀ ਗਿੱਲਾਂ), ਟਹਿਲ ਸਿੰਘ (ਪਿੰਡ ਫੱਗੂਵਾਲਾ) , ਗੁਲਾਬ ਸਿੰਘ ਪਿੰਡ ਫੁੰਮਣਵਾਲਾ ਕਿਸਾਨ ਵਿੰਗ , ਦਵਿੰਦਰ ਸਿੰਘ ਜ਼ਿਲਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਸੰਗਰੂਰ , ਮਹਿਕਬੀਰ ਸਿੰਘ ਜ਼ਿਲਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਸੰਗਰੂਰ, ਗੁਰਮੁੱਖ ਸਿੰਘ ਸੈਕਟਰੀ ਸਪੋਰਟਸ ਸੈੱਲ , ਲਵਪ੍ਰੀਤ ਸਿੰਘ , ਗੁਰਨਾਇਬ ਸਿੰਘ ( ਪਿੰਡ ਫੱਗੂਵਾਲਾ ) ਦੇ ਨਾਮ ਸ਼ਾਮਿਲ ਹਨ। ਇਹਨਾਂ ਆਗੂਆਂ ਦਾ ਵਿਜੈ ਇੰਦਰ ਸਿੰਗਲਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਿੰਗਲਾ ਨੇ ਕਿਹਾ ਕਿ ਅੱਜ ਹਲਕਾ ਸੰਗਰੂਰ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਸਤਨਾਮ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਵਿੰਗ ਪ੍ਰਧਾਨ ਅਮਨ ਝਨੇੜੀ ਸਮੇਤ ਕਈ ਆਗੂਆਂ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਸਾਰੇ ਸਾਥੀਆਂ ਦਾ ਮੈਂ ਨਿੱਘਾ ਸਵਾਗਤ ਕਰਦਾ ਹਾਂ।ਉਹਨਾਂ ਕਿਹਾ ਕਿ ਜਦੋਂ ਅਸੀਂ 'ਵੋਟ ਚੋਰੀ' ਮੁੱਦਾ ਘਰ-ਘਰ ਪਹੁੰਚਾਇਆ, ਤਾਂ ਭਾਜਪਾ ਦੀ ਅਸਲੀਅਤ ਲੋਕਾਂ ਸਾਹਮਣੇ ਆ ਚੁੱਕੀ ਹੈ। ਇਮਾਨਦਾਰ ਆਗੂ ਹੁਣ ਡੁੱਬਦੇ ਜਹਾਜ਼ ਨੂੰ ਛੱਡ ਕੇ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਾਂਗਰਸ ਪਾਰਟੀ ਵਿੱਚ ਸਾਰੇ ਸਾਥੀਆਂ ਦਾ ਬਣਦਾ ਮਾਣ-ਸਨਮਾਨ ਯਕੀਨੀ ਬਣਾਇਆ ਜਾਵੇਗਾ।ਇਸ ਮੌਕੇ ਗੱਲਬਾਤ ਕਰਦਿਆਂ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਇਸ ਆਸ ਨਾਲ ਜੁਆਇਨ ਕੀਤੀ ਸੀ ਕਿ ਇਹ ਪਾਰਟੀ ਲੋਕਾਂ ਲਈ ਕੰਮ ਕਰੇਗੀ, ਪਰ ਜ਼ਮੀਨੀ ਪੱਧਰ 'ਤੇ ਪਾਰਟੀ ਲੋਕਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ ਅਤੇ ਇਸ ਦਾ ਮਨੋਰਥ ਸਿਰਫ਼ ਕਾਰਪੋਰੇਟ ਹਿੱਤਾਂ ਦੀ ਪੂਰਤੀ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਦੇ ਵਰਕਰਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ।ਉਨ੍ਹਾਂ ਆਖਿਆ ਕਿ ਉਹਨਾਂ ਨੇ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੀ ਲੋਕ-ਪੱਖੀ ਸੋਚ ਅਤੇ ਹਲਕੇ ਸੰਗਰੂਰ ਦੇ ਕੀਤੇ ਗਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਹੁਣ ਉਹ ਸ੍ਰੀ ਸਿੰਗਲਾ ਜੀ ਦੀ ਅਗਵਾਈ ਵਿੱਚ ਹਲਕੇ ਦੀ ਸੇਵਾ ਕਰਨਗੇ।ਇਸਦੇ ਨਾਲ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਨਾਨਕ ਸਿੰਘ , ਗੁਰਪ੍ਰੀਤ ਸਿੰਘ , ਰਣਬੀਰ ਸਿੰਘ , ਦੀਪ ਸਿੰਘ , ਕਾਕਾ ਸਿੰਘ , ਕਮਲਦੀਪ ਸਿੰਘ , ਪਰਮਿੰਦਰ ਸਿੰਘ , ਅੰਮ੍ਰਿਤ ਸਿੰਘ , ਰਾਜੂ ਸਿੰਘ , ਭਗਵਾਨ ਸਿੰਘ , ਮਲਕੀਤ ਸਿੰਘ ਦੇ ਨਾਮ ਸ਼ਾਮਿਲ ਹਨ।