ਅਲਪਾਈਨ ਪਬਲਿਕ ਸਕੂਲ ਭਵਾਨੀਗੜ ਦੇ ਵਿਦਿਆਰਥੀਆਂ ਨੇ ਨੈਸ਼ਨਲ ਖੇਡਾਂ ਚ ਮੱਲਾਂ ਮਾਰੀਆਂ
ਭਵਾਨੀਗੜ (ਗੁਰਵਿੰਦਰ ਸਿੰਘ) 26 ਤੋਂ 28 ਦਸੰਬਰ ਤੱਕ ਅਸਾਮ ਵਿਖੇ ਹੋਈਆਂ 22ਵੀਂ ਨੈਸ਼ਨਲ ਖੇਡਾਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਅਲਪਾਈਨ ਪਬਲਿਕ ਸਕੂਲ , ਭਵਾਨੀਗੜ੍ਹ ਦੇ ਵਿਦਿਆਰਥੀਆਂ ਸਹਿਜਵੀਰ ਸਿੰਘ ਤੇ ਜਪਨੀਤ ਕੌਰ ਨੇ ਅੰਡਰ-14 ਖੇਡਦਿਆਂ ‘ਕੁੰਗ-ਫੂ-ਵੁਸ਼ੂ’ ਖੇਡ ਵਿੱਚੋਂ ਚਾਂਦੀ ਦਾ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਸਕੂਲ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ ਅਤੇ ਪ੍ਰਿੰਸੀਪਲ ਰੋਮਾ ਅਰੋੜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਸਕੂਲ ਦੇ ਡੀ.ਪੀ. ਸ.ਅਮਨਜੋਤ ਸਿੰਘ ਦੀ ਮਿਹਨਤ ਦਾ ਨਤੀਜਾ ਹੈ ਜਿਸਦੇ ਸਦਕਾ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਤੱਕ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਚਮਕਾਇਆ ਹੈ, ਜੋ ਕਿ ਸਭ ਲਈ ਹੀ ਬਹੁਤ ਮਾਣ ਵਾਲੀ ਗੱਲ ਹੈ।