ਝਨੇੜੀ ਚ ਲੱਗਿਆ ਅੱਖਾਂ ਦਾ ਮੁਫਤ ਚੈਕਅਪ ਕੈਪ
ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਪਿੰਡ ਝਨੇੜੀ ਵਿੱਚ ਅਮਨ ਝਨੇੜੀ ਅਤੇ ਸੁੱਖੀ ਘੁਮਾਣ ਵੱਲੋਂ ਅੱਖਾਂ ਦਾ ਅਤੇ ਮੈਡੀਕਲ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਸੰਗਰੂਰ ਮੈਡੀਸਿਟੀ ਹਸਪਤਾਲ਼ ਦੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਅੱਖਾਂ ਦੇ ਮਾਹਿਰ ਡਾਕਟਰ ਗੋਬਿੰਦ ਹਸਪਤਾਲ਼ ਪਟਿਆਲਾ ਦੀ ਟੀਮ ਪਹੁੰਚੀ ਜਿਸ ਵਿੱਚ ਅੱਖਾਂ ਦੀਆਂ ਅਤੇ ਜਰਨਲ ਰੋਗਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਜਿਸ ਵਿੱਚ 250 ਦੇ ਕਰੀਬ ਲੋੜਵੰਦ ਲੋਕਾਂ ਨੇ ਦਵਾਈਆਂ ਦਾ ਲਾਭ ਉਠਾਇਆ ਇਸ ਕੈਂਪ ਵਿੱਚ ਮੁੱਖ ਮਹਿਮਾਨ ਹਰੀ ਸਿੰਘ ਫੱਗੂਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੀ ਅਤੇ ਓਹਨਾ ਦੇ ਨਾਲ ਸਤਨਾਮ ਸਿੰਘ ਹਰਦਿਤਪੁਰਾ ਜੀ ਪਹੁੰਚੇ ਜਿਨ੍ਹਾਂ ਦਾ ਗੁਰਧਿਆਨ ਝਨੇੜੀ,ਪਵਨਜੀਤ ਸਿੰਘ ਗ੍ਰੀਸ਼ੀ ਅਤੇ ਪਿੰਡ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ ਅਤੇ ਯੂਥ ਦੀ ਪਿੰਡ ਵਾਸੀਆਂ ਵੱਲੋਂ ਇਸ ਕੰਮ ਦੀ ਬਹੁਤ ਸ਼ਲਾਘਾ ਕੀਤੀ ਗਈ ਕਿਉਕਿ ਯੂਥ ਗਰੁੱਪ ਵੱਲੋਂ ਪਹਿਲਾ ਵੀ ਇਹ ਉਪਰਾਲੇ ਕੀਤੇ ਜਾਂਦੇ ਹਨ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਯੂਥ ਗਰੁੱਪ ਦੇ ਪਹੁੰਚੇ ਮੈਂਬਰ ਸ਼ਗਨਪ੍ਰੀਤ ਸਿੰਘ,ਰਵੀ ਖਾਂ,ਜੀਤ ਸਿੰਘ,ਮਾਲਾ,ਬਿੱਲਾ ਝਨੇੜੀ,ਹਿੰਦਪਾਲ ਸ਼ਰਮਾ,ਗੁਰਮੁੱਖ ਸਿੰਘ,ਦਰਸ਼ਨ ਕੁਮਾਰ,ਤਰਨ ਸਿੰਘ,ਲਵਲੀ ਬਟੜਿਆਣਾ ਆਦਿ ਮਜੂਦ ਰਹੇ।