ਸ੍ਰੀ ਦੁਰਗਾ ਮਾਤਾ ਮੰਦਿਰ ਵਿਖੇ 13ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਸਮਾਗਮ 1 ਤੋ 7 ਫਰਵਰੀ ਤੱਕ
31 ਜਨਵਰੀ ਨੂੰ ਮੰਗਲ ਕਲਸ਼ ਯਾਤਰਾ ਅਤੇ 6 ਫਰਵਰੀ ਨੂੰ ਸ਼ੋਭਾ ਯਾਤਰਾ: ਸਿੰਗਲਾ, ਗੋਇਲ, ਕਾਂਸਲ
ਭਵਾਨੀਗੜ (ਗੁਰਵਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਦਸ਼ਮੇਸ਼ ਨਗਰ ਵਿਖੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਮੰਦਿਰ ਕਮੇਟੀ ਵੱਲੋਂ ਮੰਦਿਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਦੀ ਅਗਵਾਈ ਹੇਠ 13ਵੇਂ ਮੂਰਤੀ ਸਥਾਪਨਾ ਦਿਵਸ ਅਤੇ ਮੰਦਿਰ ‘ਚ ਸ਼੍ਰੀ ਖਾਟੂ ਸ਼ਿਆਮ ਜੀ ਅਤੇ ਸ਼੍ਰੀ ਮਾਂ ਸਰਸਵਤੀ ਜੀ ਦੀ ਮੂਰਤੀ ਸਥਾਪਨਾ ਦੇ ਸੰਬੰਧ ’ਚ 1ਫਰਵਰੀ ਤੋਂ 7 ਫਰਵਰੀ ਤੱਕ ਸ਼੍ਰੀਮਦ ਭਾਗਵਦ ਕਥਾ ਗਿਆਨ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ, ਮੰਦਿਰ ਦੇ ਸੁਰਪਵਾਇਜਰ ਰੂਪ ਚੰਦ ਗੋਇਲ ਅਤੇ ਪ੍ਰੈਸ ਸਕੱਤਰ ਤਰਸੇਮ ਕਾਂਸਲ ਨੇ ਦੱਸਿਆ ਕਿ ਮੰਦਿਰ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਸਮਾਰੋਹ ਦੀ ਸ਼ੁਰੂਆਤ ਮੌਕੇ 31 ਜਨਵਰੀ ਨੂੰ ਮੰਦਿਰ ਕਮੇਟੀ ਵੱਲੋਂ ਸ਼ਹਿਰ ’ਚ ਵਿਸ਼ਾਲ ਮੰਗਲ ਕਲਸ਼ ਯਾਤਰਾ ਤੇ 6 ਫਰਵਰੀ ਨੂੰ ਸ਼੍ਰੀ ਖਾਟੂ ਸ਼ਿਆਮ ਜੀ ਅਤੇ ਸ਼੍ਰੀ ਮਾਂ ਸਰਸਵਤੀ ਜੀ ਦੀ ਮੂਰਤੀ ਸਥਾਪਨਾ ਦੇ ਸੰਬੰਧ ’ਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ’ਚ ਪਰਮ ਪੂਜਿਆ ਸ਼੍ਰੀ ਸ਼੍ਰੀ 1008 ਬਾਲਯੋਗਨੀ ਮਹਾਮੰਡਲੇਸ਼ਵਰ ਸੰਤ ਸ਼੍ਰੋਮਣੀ ਸਾਧਵੀ ਸ਼੍ਰੀ ਕਰੁਨਾਗੀਰੀ ਜੀ ਮਹਾਰਾਜ ਵੱਲੋਂ 1 ਫਰਵਰੀ ਤੋਂ 7 ਫਰਵਰੀ ਤੱਕ ਰੋਜਾਨਾ ਸ਼ਾਮ ਦੇ 3ਵਜੇ ਤੋਂ 6 ਵਜੇ ਤੱਕ ਸ਼੍ਰੀਮਦ ਭਾਗਵਦ ਕਥਾ ਗਿਆਨ ਯੱਗ ਜੀ ਦੀ ਕਥਾ ਅਤੇ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। 7 ਫਰਵਰੀ ਨੂੰ ਕਥਾ ਦਾ ਭੋਗ ਪਾਉਣ ਉਪਰੰਤ ਭੰਡਾਰਾ ਪ੍ਰਭੂ ਇਛਾਂ ਤੱਕ ਚੱਲੇਗਾ।