CBSE : ਪੁਲਸ ਨੇ ਗੂਗਲ ਤੋਂ ਮੰਗੀ ਜਾਣਕਾਰੀ, ਜਾਵੇਡਕਰ ਦੇ ਘਰ ਦੇ ਆਲੇ-ਦੁਆਲੇ ਲੱਗੀ 144 ਧਾਰਾ
ਐੈੱਚ.ਆਰ.ਡੀ. ਮੰਤਰੀ ਪ੍ਰਕਾਸ਼ ਜਾਵੇਡਕਰ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਨਵੀਂ ਦਿੱਲੀ— ਸੀ.ਬੀ.ਐੈੱਸ.ਈ. ਪੇਪਰ ਲੀਕ ਮਾਮਲੇ 'ਚ ਅੱਜ ਪ੍ਰੀਖਿਆ ਦੀ ਤਾਰੀਖ ਦਾ ਐਲਾਨ ਹੋ ਸਕਦਾ ਹੈ। ਇਸ ਦੌਰਾਨ ਦੁਬਾਰਾ ਪ੍ਰੀਖਿਆ ਹੋਣ ਨਾਲ ਗੁੱਸੇ 'ਚ ਆਏ ਵਿਦਿਆਰਥੀਆਂ ਦਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੂਗਲ ਤੋਂ ਉਸ ਈ.ਮੇਲ ਦੀ ਆਈ.ਡੀ. ਦੀ ਜਾਣਕਾਰੀ ਮੰਗੀ ਹੈ। ਜਿਸ 'ਚ ਸੀ.ਬੀ.ਆਈ. ਦੀ ਚੇਅਰਮੈਨ ਅਨੀਤਾ ਕਰਵਾਲ ਨੂੰ ਪੇਪਰ ਲੀਕ ਬਾਰੇ ਮੇਲ ਮਿਲਿਆ ਸੀ।
ਜ਼ਿਕਰਯੋਗ ਹੈ ਕਿ ਅਨੀਤਾ ਕਰਵਾਲ ਨੂੰ ਕਿਸੇ ਨੇ ਇਕ ਜੀ.ਮੇਲ ਆਈ.ਡੀ. ਰਾਹੀਂ ਮੇਲ ਭੇਜਿਆ ਸੀ। ਉਸ 'ਚ ਲੀਕ ਪ੍ਰਸ਼ਨਪੱਤਰ ਦੀ ਹੱਥਾਂ ਨਾਲ ਲਿਖੇ ਪੇਪਰ ਦੀ ਤਸਵੀਰ ਸੀ।

ਇਸ ਦੌਰਾਨ ਦੂਜੇ ਪਾਸੇ ਉਦਯੋਗ ਭਵਨ 'ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ। ਐੈੱਚ.ਆਰ.ਡੀ. ਮੰਤਰੀ ਪ੍ਰਕਾਸ਼ ਜਾਵੇਡਕਰ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਧਾਰਾ 144 ਲਾਗੂ ਕਰ ਦਿੱਤੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਹਰ ਪੇਪਰ ਹੀ ਲੀਕ ਹੋਇਆ ਤਾਂ ਸਿਰਫ ਦੋ ਵਿਸ਼ਿਆ ਦੀ ਪ੍ਰੀਖਿਆ ਹੀ ਦੁਬਾਰਾ ਕਿਉਂ ਹੋ ਰਹੀ ਹੈ। ਜੇਕਰ ਦੁਬਾਰਾ ਪ੍ਰੀਖਿਆ ਹੋਣੀ ਹੀ ਹੈ ਤਾਂ ਸਾਰੀਆਂ ਹੋਣ ਨਹੀਂ ਤਾਂ ਕੋਈ ਵੀ ਨਾ ਹੋਵੇ। ਇਸ ਦੇ ਇਲਾਵਾ ਵਿਦਿਆਰਥੀ ਅੱਜ ਸੀ.ਬੀ.ਆਈ. ਮੁੱਖ ਦਫ਼ਤਰ ਦੇ ਸਾਹਮਣੇ ਵੀ ਪ੍ਰਦਰਸ਼ਨ ਕਰ ਰਹੇ ਹਨ।