ਖੁਸ਼ ਰਹਿਣਾ ਹੈ ਤਾਂ ਤਿਆਗ ਦਿਓ ਆਪਣੇ ਸਰੀਰ ਬਾਰੇ ਨਾਂਹ-ਪੱਖੀ ਧਾਰਨਾਵਾਂ
                      
                        
                        
                        
                        
        
                 
    ਵਾਸ਼ਿੰਗਟਨ - ਵਿਗਿਆਨੀਆਂ ਦਾ ਕਹਿਣਾ ਹੈ ਕਿ ਆਪਣੇ ਸਰੀਰ ਬਾਰੇ ਨਾਂਹ-ਪੱਖੀ ਧਾਰਨਾ ਦਾ ਤਿਆਗ ਕਰਨਾ ਇਕ ਬਿਹਤਰ ਵਿਚਾਰ ਹੋ ਸਕਦਾ ਹੈ। ਹਰ ਸਾਲ ਸਾਡੇ 'ਚੋਂ ਕਈ ਲੋਕ ਤੰਦਰੁਸਤ ਰਹਿਣ ਲਈ ਸਖਤ ਮਿਹਨਤ ਕਰਨ, ਭਾਰ ਘਟਾਉਣ ਅਤੇ ਸਾਗ-ਸਬਜ਼ੀਆਂ ਵੱਧ ਖਾਣ ਦਾ ਸੰਕਲਪ ਲੈਂਦੇ ਹਨ ਪਰ ਫਲੋਰਿਡਾ ਸਟੇਟ ਯੂਨੀਵਰਸਿਟੀ (ਐੱਫ. ਐੱਸ. ਯੂ.) ਦੇ ਖੋਜਕਾਰਾਂ ਨੇ ਆਪਣੇ ਸਰੀਰ ਨੂੰ ਜਿਉਂ ਦਾ ਤਿਉਂ ਸਵੀਕਾਰ ਕਰਨ ਨੂੰ ਉਤਸ਼ਾਹਿਤ ਕਰਨ ਵਾਲੇ ਇਕ ਨਵੇਂ ਪ੍ਰੋਗਰਾਮ ਦਾ ਪ੍ਰੀਖਣ ਕੀਤਾ ਅਤੇ ਉਨ੍ਹਾਂ ਨੂੰ ਹੈਰਾਨ ਕਰਨ ਵਾਲੇ ਨਤੀਜੇ ਨਜ਼ਰ ਆਏ।
ਐੱਫ. ਐੱਸ. ਯੂ. ਦੀ ਪ੍ਰੋਫੈਸਰ ਪਾਮੇਲਾ ਕੀਲ ਨੇ ਕਿਹਾ ਕਿ ਤੁਸੀਂ ਵਿਚਾਰ ਕਰੋ ਕਿ ਸਾਲ 2018 ਵਿਚ ਕਿਹੜੀ ਗੱਲ ਤੁਹਾਨੂੰ ਵੱਧ ਖੁਸ਼ਹਾਲ ਅਤੇ ਸਿਹਤਮੰਦ ਬਣਾਉਣ ਜਾ ਰਹੀ ਹੈ-10 ਪੌਂਡ ਭਾਰ ਘੱਟ ਕਰਨਾ ਜਾਂ ਆਪਣੇ ਸਰੀਰ ਬਾਰੇ ਬੁਰੇ ਦ੍ਰਿਸ਼ਟੀਕੋਣ ਨੂੰ ਤਿਆਗਣਾ। ਖਾਸ ਕਰਕੇ ਔਰਤਾਂ ਵਿਚ ਆਪਣੀ ਕਾਇਆ ਨੂੰ ਲੈ ਕੇ ਅਸੰਤੁਸ਼ਟੀ ਇਕ ਆਮ ਸਮੱਸਿਆ ਹੈ। ਪਿਛਲੇ 35 ਸਾਲਾਂ ਵਿਚ ਆਦਰਸ਼ ਸਰੀਰਕ ਮਜ਼ਬੂਤੀ ਹਾਸਲ ਕਰਨਾ ਜ਼ਿਆਦਾਤਰ ਲੋਕਾਂ ਲਈ ਮੁਸ਼ਕਲ ਹੋ ਰਹੀ ਹੈ ਅਤੇ ਅਜਿਹੇ ਵਿਚ ਅਸਲੀਅਤ ਨਾਲ ਉਨ੍ਹਾਂ ਦਾ ਮੇਲ ਨਹੀਂ ਹੁੰਦਾ।
                
                        
                
                        
                
                        
              