'ਆਪਲਾ ਮਾਨੁਸ਼' ਦੇ ਹਿੰਦੀ ਰੀਮੇਕ 'ਚ ਕੰਮ ਕਰੇਗੀ ਕਰੀਨਾ!
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਮਰਾਠੀ ਫਿਲਮ 'ਆਪਲਾ ਮਾਨੁਸ਼' ਦੇ ਹਿੰਦੀ ਰੀਮੇਕ ਵਿਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਕਰੀਨਾ ਛੇਤੀ ਹੀ ਫਿਲਮ 'ਵੀਰੇ ਦੀ ਵੈਡਿੰਗ' ਵਿਚ ਨਜ਼ਰ ਆਵੇਗੀ। ਵੀਰੇ ਦੀ ਵੈਡਿੰਗ ਤੋਂ ਬਾਅਦ ਕਰੀਨਾ ਨੇ ਕੋਈ ਫਿਲਮ ਸਾਈਨ ਨਹੀਂ ਕੀਤੀ।
ਚਰਚਾ ਹੈ ਕਿ ਅਜੇ ਦੇਵਗਨ ਦੀ ਮਰਾਠੀ ਫਿਲਮ 'ਆਪਲਾ ਮਾਨੁਸ਼' ਦੇ ਹਿੰਦੀ ਰੀਮੇਕ ਵਿਚ ਕਰੀਨਾ ਨਜ਼ਰ ਆ ਸਕਦੀ ਹੈ। ਫਿਲਮ ਦਾ ਨਿਰਦੇਸ਼ਨ ਆਸ਼ੁਤੋਸ਼ ਗੋਵਾਰੀਕਰ ਕਰਨਗੇ ਅਤੇ ਉਨ੍ਹਾਂ ਨੇ ਫਿਲਮ ਨੂੰ ਲੈ ਕੇ ਕਈ ਵਾਰ ਕਰੀਨਾ ਨਾਲ ਮੁਲਾਕਾਤ ਵੀ ਕੀਤੀ ਹੈ।
ਫਿਲਮ ਦੀ ਸਕ੍ਰਿਪਟ 'ਤੇ ਕੰਮ ਚੱਲ ਰਿਹਾ ਹੈ। ਸਕ੍ਰਿਪਟ ਤੇ ਕੋ-ਸਟਾਰ ਫਾਈਨਲ ਹੁੰਦੇ ਹੀ ਕਰੀਨਾ ਫਿਲਮ ਨੂੰ ਫਾਈਨਲ ਕਰ ਦੇਵੇਗੀ।