ਹਾਏ ਗਰਮੀ
ਚਮਨ ਗਰਮੀ ਨੂੰ ਜੇ ਸੱਚੀ ਘਟਾਉਂਣਾ,ਸ਼ੁਰੂ ਕਰ ਦਿਓ ਰੁੱਖਾਂ ਨੂੰ ਲਗਾਉਂਣਾ
ਗਰਮੀ ਨੇ ਕਰ ਦਿੱਤੀ ਹੱਦ,
ਪਾਰਾ ਚਾਲੀ ਨੂੰ ਗਿਆ ਟੱਪ।
ਬੱਚੇ , ਬੁੱਢੇ ਤੇ ਜਵਾਨ,
ਮੌਸਮ ਨੇ ਸਭ ਕੀਤੇ ਪੇਸ਼ਾਨ।
ਲੋਕੀਂ ਸ਼ੇਕ ਪੀਂਦੇ ਜਾਣ,
ਕਾਲਜੇ਼ ਵਿੱਚ ਠੰਡਕ ਪਾਣ।
ਬੱਚੇ ਕੁਲਫੀ, ਆਈਸਕ੍ਰੀਮ ਖਾਂਦੇ,
ਦਿਨ ਵਿੱਚ ਤਿੰਨ ਵਾਰ ਨਹਾਉਂਦੇ।
ਕਈ ਥਾਂਵਾ ਤੇ ਚੱਲਦੀ ਲੂ,
ਪਸੀਨੇ ਨਾਲ ਭਿੱਜੇ ਰਹਿੰਦੇ ਮੂੰਹ।
ਲੱਗੀ ਰਹੇ ਹਰ ਵੇਲੇ ਪਿਆਸ,
ਨਿੰਬੂ ਪਾਣੀ ਫਿਰ ਦੇਵੇ ਸਾਥ।
ਮੀਂਹ ਕਣੀ ਛੇਤੀ ਨਾ ਪੈਣਾ,
ਗੂਗਲ ਬਾਬਾ ਦਾ ਇਹੋ ਕਹਿਣਾ।
ਠੰਡੀ ਚੀਜ਼ ਦੀ ਵਧ ਗਈ ਮੰਗ,
ਕੁਦਰਤ ਤੇਰੇ ਅਨੌਖੇ ਰੰਗ।
ਘੁਮਿਆਰ ਵੀਰ ਖੁ਼ਸ਼ੀ ਮਨਾਏ,
ਸ਼ੀਜਨ ਚੰਗਾ ਬੀਤਦਾ ਜਾਏ।
ਮਜ਼ਦੂਰ ਭਰਾਵਾਂ ਲਈ ਔਖਾ ਕੰਮ,
ਧੁੱਪ ਵਿੱਚ ਸੜਦੀ ਰਹਿੰਦੀ ਚੰਮ।
ਕਿਸਾਨ ਮੀਂਹ ਦੀ ਕਰਨ ਉਡੀਕ,
ਫ਼ਸਲ ਤਾਂਹਿਓ ਬੀਜੀ ਜਾਊਂ ਠੀਕ।
ਮੁਸਾਫ਼ਿਰ ਰੁੱਖਾਂ ਦੀ ਛਾਂਵੇ ਬਹਿਣ,
ਏ ਸੀ ਤੋਂ ਵਧੀਆ ਫੀਲੰਿਗ ਲੈਣ।
ਕੋਲਡ ਡਰਿੰਕ ਜ਼ੋ ਰੱਜ ਕੇ ਪੀਂਦੇ,
ਬੀਮਾਰੀਆਂ ਨੂੰ ਦਾਅਵਤ ਦਿੰਦੇ।
ਜਦ ਲਾਈਟਾਂ ਦੇ ਲੱਗਦੇ ਕੱਟ,
ਫ਼ਿਰ ਇਨਵਰਟਰ ਵਿਕਦੇ ਝੱਟ।
ਬੱਚਿਓ ਔਲਾ ਜਰੂਰ ਖਾਓ,
ਗਰਮੀ ਤੋਂ ਥੋੜ੍ਹੀ ਰਾਹਤ ਪਾਓ।
ਚਮਨ ਗਰਮੀ ਨੂੰ ਜੇ ਸੱਚੀ ਘਟਾਉਂਣਾ,
ਸ਼ੁਰੂ ਕਰ ਦਿਓ ਰੁੱਖਾਂ ਨੂੰ ਲਗਾਉਂਣਾ।
ਪਤਾ^298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ^ 95010 33005