ਜ਼ਮਾਨਾ ਹੋਰ ਸੀ
ਮਨਦੀਪ ਗਿੱਲ
ਜਦ ਸਾਂਝਾ ਸੀ ਪਰਿਵਾਰ ਜ਼ਮਾਨਾ ਹੋਰ ਸੀ,
ਸੱਚਾ ਹੁੰਦਾ ਸੀ ਪਿਆਰ ਜ਼ਮਾਨਾ ਹੋਰ ਸੀ।
ਯਾਰਾ ਵਿੱਚ ਸੀ ਇਤਬਾਰ ਜ਼ਮਾਨਾ ਹੋਰ ਸੀ ,
ਜਾਨ ਹੱਸ ਕੇ ਦਿੰਦੇ ਵਾਰ ਜ਼ਮਾਨਾ ਹੋਰ ਸੀ।
ਵਿਹੜੇ ਵਿੱਚ ਯਾਰੋ ਰੌਣਕ ਲੱਗੀ ਰਹਿੰਦੀ ,
ਸਭ ਦਾ ਹੁੰਦਾ ਸਤਿਕਾਰ ਜ਼ਮਾਨਾ ਹੋਰ ਸੀ।
ਇੱਜਤ ਹੁੰਦੀ ਘਰ ਚੋਂ ਸਿਆਣੇ ਬੰਦੇ ਦੀ ,
ਜੋ ਬਣਦਾ ਲਾਣੇਦਾਰ ਜ਼ਮਾਨਾ ਹੋਰ ਸੀ।
ਸੱਚੇ ਸੀ ਯਾਰੋ ਇਹ ਸਭ ਰਿਸ਼ਤੇ-ਨਾਤੇ,
ਹੁੰਦਾ ਸੀ ਦਿਲਾ ਚੋਂ ਪਿਆਰ ਜ਼ਮਾਨਾ ਹੋਰ ਸੀ।
ਸਾਧਨ ਨ੍ਹਈ ਸੀ ਭਾਵੇਂ, ਪਰ ਔਖੇ ਵੇਲੇ ,
ਨਿੱਭਦੇ ਸਭ ਰਿਸ਼ਤੇਦਾਰ ਜ਼ਮਾਨਾ ਹੋਰ ਸੀ।
ਖੁੱਲਾ ਖਾਣਾ - ਪੀਣਾ ਤੇ ਭਰਵਾਂ ਜੁੱਸਾ,
ਜਦ ਘਰ ਵਿੱਚ ਸੀ ਪਸ਼ੂ ਚਾਰ ਜ਼ਮਾਨਾ ਹੋਰ ਸੀ।
ਪਿੰਡ ਦੀ ਸੱਥ ਵਿੱਚ ਹੁੰਦੀ ਸੀ ਇੱਕ ਤਿਰਵੈਣੀ,
ਚਹਿਕੇ ਚਿੜੀਆਂ ਦੀ ਡਾਰ ਜ਼ਮਾਨਾ ਹੋਰ ਸੀ।
ਮਨਦੀਪ ਗਿੱਲ
9988111134