ਪ੍ਤੀਯੋਗੀ ਪ੍ਰੀਖਿਆਵਾਂ ਵਿੱਚ ਰੈਡੀਨੈਸ ਪੁਸਤਕ ਦਾ ਮਹੱਤਵ
ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਵਰਤਮਾਨ ਮੁਕਾਬਲੇ ਦੇ ਯੁੱਗ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵਿਿਦਆਰਥੀਆਂ ਨੂੰ ਸਫ਼ਲਤਾ ਦਾ ਸੁਆਦ ਚਖਣ ਦੇ ਲਈ ਤਿਆਰ ਬਰ ਤਿਆਰ ਰਹਿਣਾ ਪੈਂਦਾ ਹੈ।ਸਧਾਰਨ ਤਿਆਰੀ ਦੇ ਨਾਲ ਅਜਿਹੀਆਂ ਪ੍ਰੀਖਿਆਵਾਂ ਵਿੱਚ ਪਾਸ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਜਿੰਦਗੀ ਵਿੱਚ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੇ ਲਈ ਵਿਿਦਆਰਥੀਆਂ ਨੂੰ ਕੜੀ ਮਿਹਨਤ ਕਰਨ ਦੀ ਜਰੂਰਤ ਹੁੰਦੀ ਹੈ।ਉਂਝ ਇਮਤਿਹਾਨ ਸ਼ਬਦ ਬੱਚਿਆਂ ਦੇ ਲਈ ਕੋਈ ਨਵਾਂ ਨਹੀਂ ਹੈ।ਵਿਿਦਆ ਪ੍ਰਾਪਤ ਕਰਦੇ ਹੋਏ ਉਹ ਕਈ ਤਰ੍ਹਾਂ ਦੇ ਪੇਪਰ ਜਿਵੇਂ ਸਲਾਨਾ, ਹਫਤਾਵਰੀ, ਐਫ ਏ ਵਨ, ਐਫ ਏ ਟੂ, ਐਸ ਏ ਵਨ, ਐਸ ਏ ਟੂ, ਤਿਮਾਹੀ, ਛਿਮਾਹੀ, ਰੋਜ਼ਾਨਾ ਕਲਾਸ ਟੈਸਟ ਵਿੱਚੋਂ ਗੁਜ਼ਰਦੇ ਹਨ।ਪਰ ਜਦੋਂ ਅਸੀਂ ਪ੍ਰਤਿਯੋਗੀ ਪ੍ਰੀਖਿਆਵਾਂ ਦੀ ਗੱਲ ਕਰਦੇ ਹਾਂ ਤਾਂ ਮੁਕਾਬਲਾ ਵੱਡੇ ਪੱਧਰ ਤੇ ਹੁੰਦਾ ਹੈ।ਇਹਨਾਂ ਵਿੱਚ ਸਫ਼ਲਤਾ ਪ੍ਰਾਪਤ ਕਰਨ ਦੇ ਲਈ ਇੱਕ ਵਿਸ਼ੇਸ ਕਿਸਮ ਦੀ ਤਿਆਰੀ ਕਰਨੀ ਪੈਂਦੀ ਹੈ ਜਿਸ ਵਿੱਚ ਗਿਆਨ ਭਰਪੂਰ ਕਿਤਾਬਾਂ ਪੜ੍ਹਨਾ, ਸਮਾਂ ਸਾਰਣੀ, ਅਧਿਆਪਕ ਦਾ ਸਹਿਯੋਗ, ਸੁਖਾਵੇ ਮਾਹੌਲ ਦਾ ਹੋਣਾ ,ਦੁਹਰਾਈ ਦਾ ਕੰਮ ਆਦਿ ਅਤਿਅੰਤ ਲੋੜੀਦਾ ਹੈ।
ਅੰਕੜੇ ਦੱਸਦੇ ਹਨ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਅਕਸਰ ਹੀ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਫ਼ਾਡੀ ਰਹਿ ਜਾਂਦੇ ਹਨ।ਪਰ ਹੁਣ ਇਸ ਮਸਲੇ ਨੂੰ ਸਰਕਾਰ ਨੇ ਬੜੀ ਹੀ ਗੰਭੀਰਤਾ ਦੇ ਨਾਲ ਲਿਆ ਹੈ।ਸਟੇਟ ਕਾਊ਼ਂਸਲ ਆਫ ਐਜੂਕੇਸ਼ਨਲ ਰਿਸਰਚ ਐਡ ਟਰੇਨਿੰਗ ਮੌਹਾਲੀ ਨੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਬੱਚਿਆਂ ਦੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦੀ ਦਰ ਵਧਾਉਂਣ ਦੇ ਮੰਤਵ ਨੂੰ ਲੈ ਕੇ ਸਮਾਜਿਕ ਵਿਿਗਆਨ ਵਿਸ਼ੇ ਦੇ ਲਈ ਰੈਡੀਨੈਸ ਪੁਸਤਿਕਾ ਜਾਰੀ ਕਰਦੇ ਹੋਏ ਇੱਕ ਵਧੀਆ ਉਦਮ ਕੀਤਾ ਹੈ।ਇਸ ਪੁਸਤਕ ਦੀ ਵੰਡ ਹਰ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਬਿਲਕੁਲ ਮੁਫ਼ਤ ਹੋ ਚੁੱਕੀ ਹੈ ਜੋ ਕਿ ਬੱਚਿਆਂ ਦੇ ਲਈ ਬੜੀ ਹੀ ਲਾਭਕਾਰੀ ਸਿੱਧ ਹੋ ਰਹੀ ਹੈੇ।ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਲਈ ਪ੍ਰਤਿਯੋਗੀ ਪ਼੍ਰੀਖਿਆਵਾਂ ਦਾ ਆਰੰਭ ਅੱਠਵੀਂ ਸ੍ਰੇਣੀ ਤੋਂ ਹੀ ਹੋ ਜਾਂਦਾ ਹੈ ਜਿਵੇਂ ਕਿ ਰਾਸ਼ਟਰੀ ਮੀਨਜ਼^ਕਮ^ਮੈਰਿਟ ਸਕਾਲਰਸ਼ਿਪ,ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਆਦਿ ਪ੍ਰਮੁੱਖ ਹਨ।ਵਿਭਾਗ ਦੇ ਆਦੇਸਾਂ ਅਨੁਸਾਰ ਸਮੁੱਚਾ ਅਧਿਆਪਕ ਵਰਗ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਰੈਡੀਨੈਸ ਪੁਸਤਕ ਦੇ ਰਾਹੀਂ ਛੇਵੀਂ, ਸੱਤਵੀਂ ਦੇ ਵਿਿਦਆਰਥੀਆਂ ਨੂੰ ਵੀ ਕਰਵਾ ਰਹੇ ਹਨ ਜਦਕਿ ਪੇਪਰ ਵਿੱਚ ਉਹਨਾਂ ਨੇ ਅੱਠਵੀਂ ਕਲਾਸ ਜਾਂ ਉਸ ਤੋਂ ਬਾਅਦ ਹੀ ਬੈਠਣਾ ਹੁੰਦਾ ਹੈ।ਇਸ ਕਦਮ ਨਾਲ ਸਫਲਤਾ ਦਰ ਦੇ ਵਾਧੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿਉਂ ਜੋ ਬੱਚਿਆਂ ਨੂੰ ਐਡਵਾਸ ਵਿੱਚ ਹੀ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ।ਸ੍ਰੀਮਤੀ ਹਰਪ੍ਰੀਤ ਕੌਰ , ਸਟੇਟ ਪ੍ਰੋਜੈਕਟ ਕੋਆਰਡੀਨੇਟਰ (ਅੰਗਰੇਜੀ $ ਸਮਾਜਿਕ ਵਿਿਗਆਨ) ਐਸ ਼ਸੀ ਼ਈ ਼ਆਰ ਼ਟੀ ਼ਪੰਜਾਬ ਅਤੇ ਉਹਨਾਂ ਦੀ ਸਮੁੱਚੀ ਟੀਮ ਇਸ ਉਪਰਾਲੇ ਦੇ ਲਈ ਵਧਾਈ ਦੀ ਹੱਕਦਾਰ ਹੈ।
ਰੈਡੀਨੈੱਸ ਪੁਸਤਕ ਦੇ ਆਉਂਣ ਨਾਲ ਜਿੱਥੇ ਵਿਿਦਆਰਥੀਆਂ ਦੇ ਸਮਾਜਿਕ ਵਿਿਗਆਨ ਵਿਸ਼ੇ ਵਿੱਚ ਰੁਚੀ ਦਾ ਵਾਧਾ ਹੋ ਰਿਹਾ ਹੈ ਉੱਥੇ ਹੀ ਉਹਨਾਂ ਦੇ ਅੰਦਰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਬੈਠਣ ਦੇ ਡਰ ਦਾ ਖਾਤਮਾ, ਬੌਧਿਕ ਵਿਕਾਸ, ਮਾਨਸਿਕ ਵਿਕਾਸ, ਪੇਪਰ ਨੂੰ ਸਹੀ ਸਮੇਂ ਤੇ ਖਤਮ ਕਰਨ ਦਾ ਅਭਿਆਸ, ੳ ਐਮ ਆਰ ਸ਼ੀਟ ਨੂੰ ਭਰਨਾ, ਅਧਿਆਪਕ ਅਤੇ ਵਿਿਦਆਰਥੀ ਰਿਸ਼ਤਿਆਂ ਦਾ ਸੁਖਾਵਾ ਬਣਨਾ, ਆਰਥਿਕ ਵਿਕਾਸ, ਹਦਾਇਤਾਂ ਬਾਰੇ ਜਾਣਕਾਰੀ ਆਦਿ ਬਾਰੇ ਗਿਆਨ ਹੋਇਆ ਹੈ। ਪੁਸਤਕ ਵਿੱਚ ਰਾਸ਼ਟਰੀ ਮੀਨਜ਼^ਕਮ^ਮੈਰਿਟ ਸਕਾਲਰਸ਼ਿਪ , ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਦੇ ਪਿਛਲੇ ਸਾਲ ਦੌਰਾਨ ਆਏ ਪ੍ਰਸ਼ਨ ਪੱਤਰ , ਨਮੂਨੇ ਦੇ ਪ੍ਰਸ਼ਨ ਪੱਤਰ, ਪ੍ਰਸ਼ਨ ਬੈਕ ਆਦਿ ਦਰਜ਼ ਹਨ।ਇਸ ਦੁਆਰਾ ਕੀਤੀ ਗਈ ਤਿਆਰੀ ਬੱਚਿਆਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਕਾਮਯਾਬ ਹੋਣ ਲਈ ਮਦਦ ਕਰੇਗੀ।ਨਿਰਸੰਦੇਹ ਸਿੱਖਿਆ ਵਿਭਾਗ ਵੱਲੋਂ ਵਿਿਦਆਰਥੀਆਂ ਨੂੰ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ ਰੈਡੀਨੈਸ ਪੁਸਤਕ ਅਤਿ ਲਾਭਕਾਰੀ ਹੈ।ਇਹ ਸਮਾਜ ਦੇ ਅੰਦਰ ਸਰਕਾਰੀ ਸਕੂਲਾਂ ਦੇ ਪ੍ਰਤਿ ਇੱਕ ਵਧੀਆ ਸੁਨੇਹਾ ਲੈ ਕੇ ਜਾ ਰਹੀ ਹੈ।ਜੇਕਰ ਇਸ ਤਰ੍ਹਾਂ ਦੇ ਹੋਰ ਕ੍ਰਾਂਤੀਕਾਰੀ ਫੈਸਲੇ ਲਏ ਜਾਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਲੱਗਦਾ ਜਦ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਾਡੇ ਬੱਚੇ ਮੁੜ ਸਰਕਾਰੀ ਸਕੂਲਾਂ ਵਿੱਚ ਵਾਪਸ ਪਰਤ ਆਉਣਗੇ।

ਪਤਾ^298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ^ 95010 33005