ਸਕੂਲ ਨੂੰ 10.000 ਰੁਪਏ ਦੀ ਰਾਸ਼ੀ ਕੀਤੀ ਭੇਟ
ਜੰਡਿਆਲਾ ਗੁਰੂ 13 ਅਗਸਤ ( ਪਿੰਕੂ ਆਨੰਦ,)
:- ਇੱਥੋਂ ਥੋੜੀ ਦੂਰ ਸਰਕਾਰੀ ਹਾਈ ਸਕੂਲ ਕਿਲ੍ਹਾ ਜੀਵਨ ਸਿੰਘ ਵਿਖੇ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਹੇ ਲਵਲੀਨ ਪਾਲ ਸਿੰਘ ਨੂੰ ਉਨ੍ਹਾਂ ਦੇ ਚੰਗੇ ਉਪਰਾਲਿਆਂ ਸਦਕਾ ਇਲਾਕੇ ਅੰਦਰ ਲੋਕ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ ਤਾਂ ਜੋ ਸਕੂਲ ਪੜਦੇ ਵਿਦਿਆਰਥੀਆਂ ਨੂੰ ਕਿਸੇ ਪ੍ਕਾਰ ਦੀ ਮੁਸ਼ਕਲ ਦਾ ਸਾਹਮ੍ਣਾ ਨਾ ਕਰਨਾ ਪਏ! ਇਸ ਲੜ੍ਹੀ ਦੇ ਤਹਿਤ ਕਿਲਾ ਜੀਵਨ ਸਿੰਘ ਦੇ ਵਸਨੀਕ ਤੇ ਉੱਘੇ ਸਮਾਜ ਸੇਵਕ ਹਰਦੀਪ ਸਿੰਘ ਅਤੇ ਉਨ੍ਹਾਂ ਦੇ ਪੱਤਰ ਹਰਪਾਲ ਸਿੰਘ ਅਤੇ ਰਛਪਾਲ ਸਿੰਘ ਵੱਲੋਂ ਸਕੂਲ ਦੇ ਵੈਲਫੇਅਰ ਫੰਡ ਲਈ 10.000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ! ਰਾਸ਼ੀ ਦਿੰਦੇ ਹੋਏ ਹਰਦੀਪ ਸਿੰਘ ਨੇ ਖੁਸ਼ੀ ਪ੍ਗਟਾੲੀ ਅਤੇ ਕਿਹਾ ਕਿ ਜਿੱਥੇ ਲਵਲੀਨ ਪਾਲ ਸਿੰਘ ਜਿਹੇ ਅਧਿਆਪਕ ਮਿਹਨਤ ਅਤੇ ਲਗਨ ਨਾਲ ਸਕੂਲ ਦੀ ਇੱਟ ਇੱਟ ਜੋੜਦੇ ਹਨ! ਉੱਥੇ ਫੰਡਾਂ ਦੀ ਕੋਈ ਘਾਟ ਨਹੀ ਰਹਿਣ ਦਿੱਤੀ ਜਾਵੇਗੀ! ਉਨ੍ਹਾਂ ਦੱਸਿਆ ਕਿ ਸਕੂਲ ਦੀ ਬਿਹਤਰੀ ਲਈ ਉਹ ਆਪਣੇ ਇਲਾਕੇ ਦੇ ਲੋਕਾਂ ਨਾਲ ਵਿਚਾਰ ਕਰਨਗੇ ਤਾਂ ਜੋ ਸਕੂਲ ਦੀ ਉੱਨਤੀ ਲਈ ਹੋਰ ਵੀ ਸਹਾਇਤਾ ਮਿਲ ਸਕੇ!

ਲਵਲੀਨ ਪਾਲ ਸਿੰਘ ਨੂੰ ਸਹਾਇਤਾ ਰਾਸ਼ੀ ਭੇਟ ਕਰਦੇ ਹੋਏ ਸਮਾਜ ਸੇਵੀ ਹਰਦੀਪ ਸਿੰਘ