ਟਾਈਮ 8 ਦਾ ' ਨਾਲ ਚਰਚਾ ਚ ਗਾਇਕ ਸੰਦੀਪ ਰੰਗੀਲਾ
ਪਲੇਠਾ ਸਿੰਗਲ ਟਰੈਕ ਵਾਈਟ ਹਿੱਲ ਮਿਊਜ਼ਿਕ ਚੋਂ ਰਲੀਜ
ਚਮਕੌਰ ਸਾਹਿਬ ਜਿਲਾ ਰੋਪੜ ਦਾ ਜੰਮਪਲ ਬੁਲੰਦ ਆਵਾਜ਼ ਦਾ ਮਾਲਕ ਉਭਰਦਾ ਗਾਇਕ ਸੰਦੀਪ ਰੰਗੀਲਾ ਆਪਣੇ ਸਿੰਗਲ ਟਰੈਕ ' ਟਾਈਮ 8 ਦਾ ' ਨਾਲ ਖੂਬ ਚਰਚਾ ਵਿੱਚ ਹੈ। ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਗਾਇਕ ਸੰਦੀਪ ਰੰਗੀਲਾ ਦਾ ਪਲੇਠਾ ਸਿੰਗਲ ਟਰੈਕ ' ਟਾਈਮ 8 ਦਾ ' ਜੋ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਜਿਸਦੇ ਚਲਦਿਆਂ ਇਹ ਗੀਤ ਸੋਸ਼ਲ ਸਾਈਟਸ ਤੇ ਵੀ ਖੂਬ ਧਮਾਲਾਂ ਪਾਉਂਦਾ ਨਜ਼ਰ ਆ ਰਿਹਾ ਹੈ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਸੰਦੀਪ ਰੰਗੀਲਾ ਨੇੇ ਦੱਸਿਆ ਕਿ ਗੀਤਕਾਰ ਜੈਲਾ ਚਮਕੌਰ ਦੀ ਕਲਮ ਅਤੇ ਡੇਂਜਰ ਬੀਟਸ ਦੇ ਸੰਗੀਤ ਨਾਲ ਸ਼ਿੰਗਾਰਿਆ ਗੀਤ ' ਟਾਈਮ 8 ਦਾ ' ਨੂੰ ਸਾਡੀ ਟੀਮ ਨੇ ਬਹੁਤ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ ਨੂੰ ਸਰੋਤੇ ਭਰਪੂਰ ਪਿਆਰ ਦੇ ਰਹੇ ਹਨ। ਜਿਸ ਦਾ ਉਹ ਰਿਣੀ ਹੈ। ਇਸ ਮੌਕੇ ਗਾਇਕ ਸੰਦੀਪ ਰੰਗੀਲਾ ਨੇ ਇਸ ਗੀਤ ਲਈ ਉਨ੍ਹਾਂ ਦਾ ਭਰਪੂਰ ਸਹਿਯੋਗ ਦੇਣ ਲਈ ਆਪਣੀ ਸਮੁੱਚੀ ਟੀਮ ਅਤੇ ਸਰੋਤਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਵੱਲੋਂ :- ਗੁਰਪ੍ਰੀਤ ਬੱਲ(ਰਾਜਪੁਰਾ)
98553 25903