ਰੁੱਸੀ ਤੇਰੇ ਨਾਲ’ ਚਰਚਾ ਚ ਗਾਇਕ ਹੈਪੀ ਬੋਪਾਰਾਏ
ਟੀ ਸੀਰੀਜ ਦੇ ਬੈਨਰ ਹੇਠ ਲੋਕ ਅਰਪਣ ‘ਮਿਲ ਰਿਹਾ ਭਰਵਾਂ ਹੁੰਗਾਰਾ
‘ਜਿੰਨੀ ਵਾਰ ਰੁੱਸੀ ਤੇਰੇ ਨਾਲ ਮੁੰਡਿਆ, ਤੂੰ ਇੱਕ ਵਾਰ ਵੀ ਮਨਾਈ ਆ ਤਾਂ ਦੱਸ ਵੇ’
ਜਦੋ ਸੁਣਿਆ ਤਾਂ ਬਹੁਤ ਹੀ ਆਨੰਦ ਮਿਲਿਆ ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ ਹੈਪੀ ਬੋਪਾਰਾਏ ਦੀ ਸੁਰੀਲੀ ਅਤੇ ਮਿੱਠੀ ਅਵਾਜ ਨੇ । ਹੈਪੀ ਬੋਪਾਰਾਏ ਪਿੰਡ ਰਿਆਲੀ ਤਹਿਸੀਲ ਬਟਾਲਾ ਜਿਲਾ ਗੁਰਦਾਸ ਪੁਰ ਦਾ ਜੰਮਪਲ ਹੈ ਤੇ ਅੱਜ ਕੱਲ ਹੈਪੀ ਦਾ ਰੈਣ ਬਸੇਰਾ ਚੰਡੀਗੜ ਵਿੱਚ ਹੈ। ਗਾਇਕੀ ਦਾ ਸ਼ੋਕ ਹੈਪੀ ਬੋਪਾਰਾਏ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਹੈਪੀ ਬੋਪਾਰਾਏ ਹੁਣ ਤੱਕ ਚਾਰ ਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ ਇਹਨਾਂ ਦਾ ਪਹਿਲਾ ਗੀਤ 2016 ਵਿੱਚ ਲੋਕ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਦਿੱਤਾ ਗਿਆ ਉਸ ਤੋ ਬਾਅਦ ਲਗਾਤਾਰ ਚਾਰ ਹਿੱਟ ਗੀਤ ਜਿਸ ਵਿੱਚ ਜੱਟ ਕੌਮ,ਮੰਗਲ ਗ੍ਰਹਿ,ਟਾਇਮ ਮਿੱਤਰਾਂ ਦਾ ਆਦਿ ਗੀਤ ਹੈਪੀ ਬੋਪਾਰਾਏ ਨੇ ਆਪਣੇ ਸਰੋਤਿਆਂ ਦੀ ਝੋਲੀ ਵਿੱਚ ਪਾਏ ਅਤੇ ਹੁਣ ਪੰਜਵਾਂ ਗੀਤ ‘ ਰੁੱਸੀ ਤੇਰੇ ਨਾਲ’ ਰੋਮਾਂਟਿੰਗ ਤੇ ਚੋਹਲ ਮੋਹਲ ਵਾਲਾ ਟੋਪਰ ਗੀਤ ਲੈ ਕੇ ਸਰੋਤਿਆਂ ਦੇ ਰੂ-ਬਰੂ ਹੋਏ ਹਨ । ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ ।ਇਹ ਗੀਤ ਅੱਜਕੱਲ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਇਸ ਗੀਤ ਵਿੱਚ ਫੀਟ ਮਾਹੀ ਸ਼ਰਮਾਂ ਵਲੋ ਦਿੱਤੀ ਗਈ ਹੈ।ਇਹ ਗੀਤ ਟੀ ਸੀਰੀਜ ਕੰਪਨੀ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਕਾਬਲ ਸਰੂਪਵਾਲੀ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਨਾਲ ਜੱਸੀ ਐਕਸ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਦੀ ਵੀਡੀਉ ਡਾਇਰੈਕਟ ਤੇਜੀ ਸੰਧੂ ਫਿਲਮਜ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ। ਗਾਇਕ ਹੈਪੀ ਬੋਪਾਰਾਏ ਨੇ ਇਸ ਗੀਤ ਲਈ ਭਰਭੂਰ ਸਹਿਯੋਗ ਦੇਣ ਲਈ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ 24 ਘੰਟਿਆਂ ਚ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ।
ਰਸ਼ਪਿੰਦਰ ਸਿੰਘ ਪਰਿੰਸ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081