ਤੇਰਾ ਗਮ ’ਨਾਲ ਚਰਚਾ ਚ ਗਾਇਕ ਕਰਨ ਬਰਾੜ
‘ਗੱਭਰੂ ਤੇਰੇ ਗਮ ਦਾ ਪੱਟਿਆ, ਮੁੜ ਕੇ ਕਦੇ ਹੱਸਿਆ ਈ ਨਾ ’
ਟੀ ਸੀਰੀਜ ਦੇ ਬੈਨਰ ਹੇਠ ਲੋਕਾਂ ਦੀ ਕਚਿਹਰੀ ਵਿੱਚ ‘ਤੇਰਾ ਗਮ’
‘ਗੱਭਰੂ ਤੇਰੇ ਗਮ ਦਾ ਪੱਟਿਆ, ਮੁੜ ਕੇ ਕਦੇ ਹੱਸਿਆ ਈ ਨਾ'
ਸ਼ੁਣਦੇ ਸਾਰ ਹੀ ਪਿਛਲੇ ਬਿਤੇ ਸਮੇ ਯਾਦ ਆ ਜਾਂਦੇ ਹਨ ਗੀਤ ਵਿਛੜੇ ਸੱਜਣਾਂ ਦੀ ਯਾਦ ਤਾਜਾ ਕਰਵਾਉਦਾ ਹੈ । ਇੱਕ ਵਾਰ ਸੁਣਨ ਤੋ ਬਾਅਦ ਵਾਰ ਵਾਰ ਸੁਣਨ ਵਾਲਾ ਗੀਤ ਸਰੋਤਿਆਂ ਨੂੰ ਦੂਰ ਪਿਛਲੀ ਜਿੰਦਗੀ ਵੱਲ ਲੈ ਮੁੜਦਾ ਹੈ। ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ ਕਰਨ ਬਰਾੜ ਦੀ ਸੁਰੀਲੀ ਅਤੇ ਬੁਲੰਦ ਅਵਾਜ ਨੇ । ਇਸ ਸਬੰਧੀ ਜਦੋ ਗਾਇਕ ਕਰਨ ਬਰਾੜ ਨਾਲ ਗੱਲਬਾਤ ਹੋਈ ਤਾਂ ਕਰਨ ਬਰਾੜ ਨੇ ਦੱਸਿਆ ਕਿ ਉਹ ਦਿਆਲਪੁਰਾ ਤਹਿਸੀਲ ਰਾਮਪੁਰਾ ਫੂਲ ਜਿਲਾ ਬਠਿੰਡਾ ਦੇ ਜੰਮਪਲ ਹਨ। ਸਮੇ ਦੀ ਚਾਲ ਅਤੇ ਵਾਹੇਗੁਰੂ ਵਲੋ ਲਿਖੇ ਦਾਣਾ ਪਾਣੀ ਉਹਨਾਂ ਨੂੰ ਮੈਲਬੋਰਨ ਆਸ਼ਟਰੇਲੀਆ ਦੀ ਧਰਤੀ ਤੇ ਖਿੱਚ ਲਿਆਇਆ। ਗਾਇਕੀ ਦਾ ਸ਼ੋਂਕ ਕਰਨ ਬਰਾੜ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਅੱਜਕੱਲ ਕਰਨ ਬਰਾੜ ਦਾ ਮੈਲਬੋਰਨ ਵਿਖੇ ਰੈਣ ਬਸੇਰਾ ਹੈ।ਵਿਦੇਸ਼ ਵਿੱਚ ਜਾ ਕੇ ਵੀ ਕਰਨ ਬਰਾੜ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨਾਲ ਹੀ ਪਿਆਰ ਕਰਦਾ ਹੈ । ਜਦੋ ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਕਰਨ ਬਰਾੜ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਪਲੇਠਾ ਗੀਤ‘ਤੇਰਾ ਗਮ’ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਹੈ ਜਿਸ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਦਿੱਤਾ ਜਾ ਰਿਹਾ ਹੈ।ਇਹ ਗੀਤ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਅਤੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਟੀ ਸੀਰੀਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਸ਼ਿਵ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਜੌਨੀ ਵਿਕ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਵਿੱਚ ਫੀਟ ਨਿੰਜਾ ਦੀ ਹੈ, ਡਾਇਰੈਕਟ ਬਰਾੜ ਫਿਲਮ ਵਲੋ ਕੀਤਾ ਗਿਆ ਹੈ। ਅਡੀਟਰ ਮੌਟੀ ਤੇ ਪਬਲੀਸਿਟੀ ਡਿਜਾਇਨ ਵਿਸ਼ੂ ਮਥਾਨਾ ਵਲੋ ਕੀਤੀ ਗਈ ਹੈ ਇਸ ਗੀਤ ਨੂੰ ਨੀਟੂ ਭੱਲਾ ਵਲੋ ਵੀ ਆਪਣੀ ਅਵਾਜ ਦਿੱਤੀ ਗਈ ਹੈ ਇਸ ਵਿੱਚ ਗੁਰਦੀਪ ਬਰਾੜ ਅਸੀਸਟੈਂਟ ਡਾਇਰੈਕਟਰ ਵਜੋ ਅਹਿਮ ਭੂਮਿਕਾ ਨਿਭਾਈ ਗਈ ਹੈ। ਗੀਤ ‘ਤੇਰਾ ਗਮ ’ ਵਿੱਚ ਵੱਡਾ ਸਹਿਯੋਗ ਦੇਣ ਲਈ ਜਿਥੇ ਉਹਨਾਂ ਨਿੰਜਾ ਦਾ ਦਿਲੋ ਧੰਨਵਾਦ ਕੀਤਾ ਉਥੇ ਹੀ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਇੱਕ ਦਿਨ ਵਿੱਚ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081