‘ ਵੋਲੀਅਮ ਅੱਪ ’ ਨਾਲ ਚਰਚਾ ਚ ਗਾਇਕ ਵਤਨ ਸੰਧੂ
‘ਬੁਫਰਾਂ ਦੀ ਕਹਿੰਦੀ ਜੱਟਾ ਚੁੱਕ ਅਵਾਜ ਤੂੰ , ਸਨ ਰੂਫ ਚ ਖਲੋ ਕੇ ਲਲਕਾਰੇ ਮਾਰਦੀ’
ਸਪੀਡ ਰਿਕੌਡਜ ਦੇ ਬੈਨਰ ਹੇਠ ਲੋਕਾਂ ਦੀ ਕਚਿਹਰੀ ਵਿੱਚ ‘ਵੋਲੀਅਮ ’ਅੱਪ
‘ਬੁਫਰਾਂ ਦੀ ਕਹਿੰਦੀ ਜੱਟਾ ਚੁੱਕ ਅਵਾਜ ਤੂੰ , ਸਨ ਰੂਫ ਚ ਖਲੋ ਕੇ ਲਲਕਾਰੇ ਮਾਰਦੀ’
ਵੋਲੀਅਮ ਅੱਪ ਭਾਵ ਅਵਾਜ ਚੱਕ ਗੀਤ ਸੁਣਕੇ ਹਰ ਇੱਕ ਸਰੋਤੇ ਦੇ ਪੈਰ ਮੱਲੋ ਜੋਰੀ ਥਿੜਕਣ ਲੱਗ ਪੈਂਦੇ ਹਨ। ਇੱਕ ਵਾਰ ਸੁਣਨ ਤੋ ਬਾਅਦ ਇਸ ਗੀਤ ਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ਤੇ ਇਸ ਗੀਤ ਵਿੱਚ ਵਰਤੇ ਇਗਲਿਸ਼ ਦੇ ਵਰਡ ਸਨਰੂਫ ਤੇ ਵੀ ਵਿਚਾਰ ਚਰਚਾ ਹੁੰਦੀ ਹੈ ਜਿਸ ਨੂੰ ਬਹੁਤ ਹੀ ਸੋਹਣੀ ਅਤੇ ਸੁਰੀਲੀ ਅਵਾਜ ਨੇ ਗਾਇਆ ਹੈ। ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ ਗਾਇਕ ਵਤਨ ਸੰਧੂ ਦੀ ਸੁਰੀਲੀ ਅਤੇ ਬੁਲੰਦ ਅਵਾਜ ਨੇ । ਇਸ ਸਬੰਧੀ ਜਦੋ ਗਾਇਕ ਵਤਨ ਸੰਧੂ ਨਾਲ ਗੱਲਬਾਤ ਹੋਈ ਤਾਂ ਵਤਨ ਸੰਧੂ ਨੇ ਦੱਸਿਆ ਕਿ ਉਹ ਪੰਜਾਬ ਦੇ ਪਿੰਡ ਸਰਵਾਲੀ ਜਿਲਾ ਗੁਰਦਾਸਪੁਰ ਦੇ ਜੰਮਪਲ ਹਨ।ਅੱਜਕੱਲ ਵਤਨ ਸੰਧੂ ਦਾ ਰੈਣ ਬਸੇਰਾ ਅੰਮਰਿਤਸਰ ਵਿਖੇ ਹੈ ਗਾਇਕੀ ਦਾ ਸ਼ੋਕ ਵਤਨ ਸੰਧੂ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਉਹਨਾਂ ਦੱਸਿਆ ਕਿ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨਾਲ ਹੀ ਪਿਆਰ ਕਰਦਾ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨਾ ਉਹਨਾਂ ਦੀ ਪਹਿਲੀ ਪਸੰਦ ਹੈ।ਉਹਨਾਂ ਦੱਸਿਆ ਕਿ ਸਰੋਤਿਆਂ ਦੇ ਪਿਆਰ ਸਦਕਾ ਅਤੇ ਹੁੰਗਾਰੇ ਸਦਕਾ ਹੀ ਗੀਤ ਨੂੰ ਅੰਤਿਮ ਛੋਹਾਂ ਦਿੱਤੀਆ ਜਾਦੀਆਂ ਹਨ।ਵਤਨ ਸੰਧੂ ਹੁਣ ਤੱਕ 11 ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਵਤਨ ਸੰਧੂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਚਾਰ ਦਿਨ ਪਹਿਲਾ ਰਲੀਜ ਹੋਇਆ ਗੀਤ ‘ਵੋਲੀਅਮ ਅੱਪ ’ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਹੈ ਜਿਸ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਦਿੱਤਾ ਜਾ ਰਿਹਾ ਹੈ।ਇਹ ਗੀਤ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਅਤੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਸਪੀਡ ਰਿਕਾਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਕਾਹਲੋ ਵੀਰ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਜੀ ਸਕਿਲਜ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਵੀਡੀਓ ਡਾਇਰੈਕਟ ਰੂਪਨ ਬੱਲ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਪੋਸਟਰ ਡਿਜਾਇਨ ਸ਼ਿਤਾਂਸ਼ੂ ਸ਼ੂਕਲਾ ਵਲੋ ਤਿਆਰ ਕੀਤਾ ਗਿਆ ਹੈ।ਇਸ ਗੀਤ ਨੂੰ ਮਿਸ ਕਰਨਾਵਤ ਵਲੋ ਵੀ ਆਪਣੀ ਅਵਾਜ ਦਿੱਤੀ ਗਈ ਹੈ । ਗੀਤ ‘ਵੋਲੀਅਮ ਅੱਪ ’ ਵਿੱਚ ਵੱਡਾ ਸਹਿਯੋਗ ਦੇਣ ਲਈ ਉਹਨਾਂ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਚਾਰ ਦਿਨਾਂ ਵਿੱਚ ਭਰਭੂਰ ਪਿਆਰ ਦਿੱਤਾ ਅਤੇ ਲਗਾਤਾਰ ਦੇ ਰਹੇ ਹਨ।

ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081