‘ ਵੀਕਐਂਡ ’ ਨਾਲ ਮੁੜ ਚਰਚਾ ਚ ਦਿਲਾਂ ਤੇ ਰਾਜ ਕਰਨ ਵਾਲਾ ਗਾਇਕ ਰਣਜੀਤ ਬਾਵਾ
‘ ਤੇਰਾ ਵੀਕਐਂਡ ਲੰਘਦਾ ਡੁਬਈ ਅੱਲੜੇ,ਨੀ ਮੈਨੂੰ ਪਿੰਡ ਵਿੱਚ ਕੰਮਕਾਰ ਕਈ ਅੱਲੜੇ ’
ਵਾਇਟ ਹਿੱਲ ਦੇ ਬੈਨਰ ਹੇਠ ਲੋਕ ਅਰਪਣ
‘ ਤੇਰਾ ਵੀਕੈਂਨਡ ਲੰਘਦਾ ਡੁਬਈ ਅੱਲੜੇ,ਨੀ ਮੈਨੂੰ ਪਿੰਡ ਵਿੱਚ ਕੰਮਕਾਰ ਕਈ ਅੱਲੜੇ ’
ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਬੁਲੰਦ ਅਵਾਜ ਦੇ ਮਾਲਕ ਰਣਜੀਤ ਬਾਵਾ ਦੇ ਤਾਜਾ ਤਰਾਰ ਰਲੀਜ ਹੋਏ ਗੀਤ ਨੂੰ ਸੁਣ ਕੇ ਮੱਲੋ ਮੱਲੀ ਪੈਰ ਥਿੜਕਣ ਲੱਗ ਪੈਦੇ ਹਨ। ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਪਾਇਆ ਹੈ ਗਾਇਕ ਰਣਜੀਤ ਬਾਵਾ ਦੀ ਸੁਰੀਲੀ ਅਤੇ ਬੁਲੰਦ ਅਵਾਜ ਨੇ । ਇਸ ਸਬੰਧੀ ਜਦੋ ਗਾਇਕ ਰਣਜੀਤ ਬਾਵਾ ਨਾਲ ਗੱਲਬਾਤ ਹੋਈ ਤਾਂ ਬਾਵਾ ਨੇ ਦੱਸਿਆ ਕਿ ਉਹ ਪੰਜਾਬ ਦੇ ਪਿੰਡ ਵਡਾਲਾ ਗਰੰਥੀਆਂ ਜਿਲਾ ਗੁਰਦਾਸਪੁਰ ਦੇ ਜੰਮਪਲ ਹਨ।ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਕਰੋੜਾਂ ਪੰਜਾਬੀਆਂ ਦੇ ਪਿਆਰ ਸੱਦਕਾ ਹੁਣ ਤੱਕ ਉਹਨਾਂ 40 ਦੇ ਕਰੀਬ ਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ ਜਿੰਨਾਂ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਮਿਲਿਆ ਹੈ ਰਣਜੀਤ ਬਾਵਾ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਵੱਲ ਰੁੱਖ ਕਰ ਰਹੇ ਹਨ ਜਿਸ ਦੇ ਚਲਦਿਆਂ ਉਹਨਾਂ ਤੁਫਾਨ ਸਿੰਘ ਵਿੱਚ ਮੁੱਖ ਰੋਲ ਅਦਾ ਕੀਤਾ । ਦਰਸ਼ਕਾਂ ਵਲੋ ਜੁਗਰਾਜ ਸਿੰਘ ਤੁਫਾਨ ਨੂੰ ਭਰਵਾਂ ਪਿਆਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਉਹਨਾਂ ਦੀ ਪਹਿਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਹੀ ਪਿਆਰ ਕਰਨਾ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨਾ ਉਹਨਾਂ ਦੀ ਪਹਿਲੀ ਪਸੰਦ ਹੈ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਰਣਜੀਤ ਬਾਵਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਅੱਜ ਰਲੀਜ ਹੋਇਆ ਗੀਤ ਵੀਕਐਂਡ ਸਰੋਤਿਆਂ ਦੀ ਝੋਲੀ ਪਾਇਆ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਵਾਇਟ ਹਿੱਲ ਵਲੋ ਲੋਕ ਅਰਪਣ ਕੀਤਾ ਗਿਆ ਹੈ। ਜਿਸ ਨੂੰ ਰਵ ਹੰਜਰਾ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਸਨੈਪੀ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਵੀਡੀਓ ਡਾਇਰੈਕਟ ਸਨੀ ਢਿਨਸੀ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ। ਪੋਸਟਰ ਡਿਜਾਇਨ ਧੀਮਾਨ ਪ੍ਰੋਡਕਸ਼ਨ ਵਲੋ ਤਿਆਰ ਕੀਤਾ ਗਿਆ ਹੈ।ਇਸ ਗੀਤ ਨੂੰ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਵਲੋ ਪਰੋਡਿਉਸ (ਪੇਸ਼) ਕੀਤਾ ਗਿਆ ਹੈ।ਗੀਤ ‘ਵੀਕਐਂਡ ’ ਨੂੰ ਵੱਡਾ ਸਹਿਯੋਗ ਦੇਣ ਲਈ ਰਣਜੀਤ ਬਾਵਾ ਵਲੋ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਹਰ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।

ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081