‘ਪ੍ਫੈਕਟ’ ਨਾਲ ਜੋਰਦਾਰ ਵਾਪਸੀ ਕਰਨ ਵਾਲਾ ਗਾਇਕ ਗੁਰਿੰਦਰ ਰਾਏ : ਫੀਟ ਬਾਦਸ਼ਾਹ
ਟਾਇਮਜ ਮਿਉਜਿਕ ਦੇ ਬੈਨਰ ਹੇਠ ਲੋਕ ਕਚਿਹਰੀ ਚ ‘ਪ੍ਰਫੈਕਟ’
‘ ਤੂੰ ਲੱਗੇ ਮੈਨੂੰ ਪ੍ਫੈਕਟ ਜਿੰਦ ਬਣ ਗਈ ਤੂੰ ਸਾਡੀ ਗਰਲ’
ਅੋਰਤ ਦੀ ਮਾਲਕ ਵਲੋ ਬਖਸ਼ੀ ਸੁੰਦਰਤਾ ਨੂੰ ਬਿਆਨ ਕਰਦਾ ਚੋਹਲ ਮੋਹਲ ਵਾਲਾ ਗੀਤ ‘ਪ੍ਫੈਕਟ’ ਜਿਥੇ ਲੜਕੀ ਦੀ ਕੁਦਰਤ ਵਲੋ ਬਖਸ਼ੀ ਸੁੰਦਰਤਾ ਨੂੰ ਬਿਆਨ ਕਰਦਾ ਹੈ ਉਥੇ ਹੀ ਇਹ ਗੀਤ ਸਰੋਤਿਆਂ ਨੂੰ ਨੱਚਣ ਲਈ ਵੀ ਮਜਬੂਰ ਕਰਦਾ ਹੈ।ਗੀਤ ਵਿੱਚ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ ਅਤੇ ਪੈਰ ਆਪਣੇ ਆਪ ਥਿੜਕਣ ਲੱਗ ਪੈਦੇ ਹਨ। ਗੀਤ ਨੂੰ ਬੁਲੰਦ ਅਵਾਜ ਦਿੱਤੀ ਹੈ ਗੁਰਿੰਦਰ ਰਾਏ ਨ ਤੇੇ ਫੀਟ ਦਿੱਤੀ ਹੈ ਵੱਡੇ ਫਨਕਾਰ ਬਾਦਸ਼ਾਹ ਨੇ ਜਦੋ ਅੱਜ ਗੁਰਿੰਦਰ ਰਾਏ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਜਨਮ ਮੋਗਾ ਜਿਲੇ ਚ ਹੋਇਆ ਉਹਨਾਂ ਦਾ ਬਚਪਨ ਅਤੇ ਯਾਦਾਂ ਪਿੰਡ ਠੱਕਰਵਾਲ ਦੀਆਂ ਗਲੀਆਂ ਚ ਬਿਿਤਆ ਜੋ ਲੁਧਿਆਣਾ ਜਿਲੇ ਵਿੱਚ ਹੈ ਤੇ ਉਹਨਾਂ ਆਪਣੀ ਪੜਾਈ ਬੀ ਟੈਕ ਫਤਿਹਗੜ ਸਾਹਿਬ ਤੋ ਕੀਤੀ ਤੇ ਪ੍ਮਾਤਮਾ ਵਲੋ ਲਿਖਿਆ ਦਾਣਾਂ ਪਾਣੀ ਉਹਨਾ ਨੂੰ ਯੂ ਐਸ ਏ ਖਿੱਚ ਲਿਆਇਆ। ਅੱਜਕੱਲ ਉਹਨਾਂ ਦਾ ਰੈਣ ਬਸੇਰਾ ਯੂ ਐਸ ਏ ਵਿੱਚ ਹੀ ਹੈ।ਗਾਇਕੀ ਦਾ ਸ਼ੋਕ ਉਹਨਾਂ ਨੂੰ ਬਚਪਨ ਤੋ ਹੀ ਸੀ ਅਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਗੁਰਿੰਦਰ ਰਾਏ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਤੋ ਪਹਿਲਾਂ ਉਹਨਾ ਸੁਪਹਿੱਟ ਚਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ ਤੇ ਹੁਣੇ ਰਲੀਜ ਹੋਇਆ ਨਵਾਂ ਗੀਤ ‘ਪ੍ਫੈਕਟ’ ਆਪਣੇ ਸਰੋਤਿਆਂ ਦੀ ਝੋਲੀ ਪਾਇਆ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਟਾਇਮਜ ਮਿਉਜਿਕ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਜਿਸ ਨੂੰ ਵੱਡੇ ਫਨਕਾਰ ਬਾਦਸ਼ਾਹ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਬਾਦਸ਼ਾਹ ਨੇ ਰੂਹ ਨਾਲ ਸਿੰਗਾਰਿਆ ਹੈ ਵੀਡੀਉ ਡਾਇਰੈਕਟ ਰੋਬੀ ਸਿੰਘ ਵਲੋ ਤਿਆਰ ਕੀਤਾ ਗਿਆ ਹੈ ।ਸਟਾਰਿੰਗ ਸਵੈਲੀਨਾ ਵਲੋ ਦਿੱਤੀ ਗਈ ਹੈ।ਆਪਣੇ ਨਵੇ ਗੀਤ ਪ੍ਫੈਕਟ ਨੂੰ ਵੱਡਾ ਸਹਿਯੋਗ ਦੇਣ ਲਈ ਗੁਰਿੰਦਰ ਰਾਏ ਵਲੋ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਹਰ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081