‘ਬੈਕ ਗੇਅਰ’ ਨਾਲ ਮੁੜ ਚਰਚਾ ਚ ਗਾਇਕ ਵਿਰਾਸਤ ਸੰਧੂ
‘ਲਾਕੇ ਯਾਰੀ ਕੱਲ ਨੂੰ ਨਾ ਪਾਸਾ ਵੱਟ ਜੀ ਸਾਡਾ ਪਿੰਡਾਂ ਵਾਲਿਆਂ ਦਾ ਬੈਕ ਗੇਅਰ ਹੁੰਦਾ ਨੀ ’
ਪਟਿਆਲਾ ਸ਼ਾਹੀ ਰਿਕਾਡਜ ਦੇ ਬੈਨਰ ਹੇਠ ਲੋਕਾਂ ਦੀ ਕਚਿਹਰੀ ਚ
ਪਟਿਆਲਾ ਸ਼ਾਹੀ ਰਿਕਾਡਜ ਦੇ ਬੈਨਰ ਹੇਠ ਤਾਜਾ ਤਰਾਰ ਗੀਤ ‘ਬੈਕ ਗੇਅਰ’ ਅੱਜ ਸ਼ੋਸਲ ਮੀਡੀਆ ਤੇ ਧਮਾਲਾਂ ਪਾਉਦਾ ਨਜਰ ਆਇਆ ।ਗੀਤ ਵਿੱਚ ਪਿੰਡਾਂ ਵਾਲੇ ਨੋਜਵਾਨਾਂ ਦੇ ਧਾਕੜ ਸੁਭਾਅ ਅਤੇ ਆਪਣੀ ਮਿੱਤਰ ਕੁੜੀ ਨਾਲ ਚੋਹਲ ਮੋਹਲ ਕਰਦਾ ਇਹ ਗੀਤ ਮੱਲੋ ਜੋਰੀ ਪੈਰ ਵੀ ਥਿੜਕਣ ਲਾ ਦਿੰਦਾ ਹੈ।ਗੀਤ ਨੂੰ ਬੁਲੰਦ ਅਵਾਜ ਦਿੱਤੀ ਹੈ ਵਿਰਾਸਤ ਸੰਧੂ ਨੇ । ਅੱਜ ਟੀਮ ਮਾਲਵਾ ਵਲੋ ਜਦੋ ਵਿਰਾਸਤ ਸੰਧੂ ਨੂੰ ਆਏ ਨਵੇ ਗੀਤ ਦੀਆਂ ਸ਼ੁਭ ਕਾਮਨਾਵਾਂ ਦੇਣ ਦੇ ਨਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਜਨਮ ਪਿੰਡ ਧਰਮ ਕੋਟ ਜਿਲਾ ਮੋਗਾ ਵਿੱਚ ਹੋਇਆ ਹੈ ਤੇ ਅੱਜ ਕੱਲ ਵਿਰਾਸਤ ਸੰਧੂ ਦਾ ਰੈਣ ਬਸੇਰਾ ਚੰਡੀਗੜ ਵਿੱਚ ਹੈ। ਗਾਇਕੀ ਦਾ ਸ਼ੋਕ ਸੰਧੂ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਤੇ ਬੁਲੰਦ ਅਵਾਜ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਤਕਰੀਬਨ 10 ਦੇ ਕਰੀਬ ਸੁਪਰ ਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਏ ਹਨ ਤੇ ਇੱਕ ਦਿਨ ਪਹਿਲਾਂ ਰਲੀਜ ਹੋਇਆ ਗੀਤ ‘ਬੈਕ ਗੇਅਰ’ਲੈ ਕੇ ਸਰੋਤਿਆਂ ਦੇ ਰੂ-ਬਰੂ ਹੋਏ ਹਾਂ। ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ ।ਜਦੋ ਗੀਤ ਸੁਣਨ ਲਈ ਪਟਿਆਲਾ ਸ਼ਾਹੀ ਰਿਕਾਡਜ ਚੈਨਲ ਖੋਹਲਿਆ ਗਿਆ ਤਾਂ ਗੀਤ ਬੈਕ ਗੇਅਰ ਨੂੰ ਵੱਡਾ ਹੁੰਗਾਰਾ ਤੇ ਸਰੋਤਿਆਂ ਦਾ ਪਿਆਰ ਮਿਲ ਰਿਹਾ ਸੀ ਜੋ ਲਗਾਤਾਰ ਜਾਰੀ ਵੀ ਹੈ।ਇਹ ਗੀਤ ਅੱਜ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ।ਉਹਨਾਂ ਦੱਸਿਆ ਕਿ ‘ਬੈਕ ਗੇਅਰ’ ਨੂੰ ਰਾਜ ਲੈਹਲਾਂ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਨਾਲ ਸੁੱਖ ਬਰਾੜ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਦੀ ਵੀਡੀਉ ਡਾਇਰੈਕਟ ਸਿੰਘ ਮੀਡੀਆ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਗੀਤ ਦਾ ਪੋਸਟਰ ਧੀਮਾਨ ਪ੍ਰੋਡਕਸ਼ਨ ਵਲੋ ਤਿਆਰ ਕੀਤਾ ਗਿਆ ਹੈ।ਪ੍ਰੋਡਿਉਸਰ ਬੰਮਪੀ ਸੰਧੂ ਤੇ ਭਗਵੰਤ ਵਿਰਕ,ਸਟਾਰਿੰਗ ਰਾਵੀ ਕੋਰ ਬੱਲ ਅਤੇ ਅਡੀਟਰ ਪਾਰਸ ਕੇ ਮਹਿਰਾ ਵਲੋ ਕੀਤੀ ਗਈ ਹੈ।ਵਿਰਾਸਤ ਸੰਧੂ ਨੇ ਇਸ ਗੀਤ ਵਿੱਚ ਵੱਡਾ ਸਹਿਯੋਗ ਦੇਣ ਲਈ ਆਪਣੀ ਪੂਰੀ ਟੀਮ ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਇੱਕ ਦਿਨ ਵਿੱਚ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081