‘ਸਾਵਣ’ ਨਾਲ ਜੋਰਦਾਰ ਵਾਪਸੀ ਕਰਨ ਵਾਲਾ ਗਾਇਕ ਗੁਰ ਚਹਿਲ
‘ ਸਾਵਣ ਕੀ ਰੀਸ ਕਰੂਗਾ ਸੱਜਣਾਂ ਸਾਡੇ ਰੋਣੇ ਦੀ’
ਗੀਤ ਐਮਪੀ 3 ਦੇ ਬੈਨਰ ਹੇਠ ਲੋਕ ਕਚਿਹਰੀ ਚ ‘ਸਾਵਣ’
‘ ਸਾਵਣ ਕੀ ਰੀਸ ਕਰੂਗਾ ਸੱਜਣਾਂ ਸਾਡੇ ਰੋਣੇ ਦੀ’
ਮਿੱਠਾ ਅਤੇ ਜਜਬਾਤਾਂ ਨੂੰ ਦਰਸਾਉਦਾ ਇਹ ਗੀਤ ਸਰੋਤਿਆਂ ਨੂੰ ਸਿਖਰਲੀ ਮਿਠਾਸ ਅਤੇ ਸੱਜਣਾਂ ਨੂੰ ਯਾਦ ਕਰਵਾਉਦਾ ਹੈ।ਦਿਲ ਨੂੰ ਛੂਹ ਲੈਣ ਵਾਲਾ ਗੀਤ ‘ਸਾਵਣ’ ਪਹਿਲੇ ਦਿਨ ਹੀ ਟਰੈਡਿੰਗ ਵਿੱਚ ਜਾ ਵੜਿਆ ਮੇਰੇ ਕਹਿਣ ਦਾ ਭਾਵ ਹੈ ਟਰੈਡਿੰਗ ਵਿੱਚ ਗੀਤ ਦਾ ਜਾਣਾ ਹਰ ਇੱਕ ਕਲਾਕਾਰ ਨੂੰ ਨਸੀਬ ਨਹੀ ਹੁੰਦਾ । ਸੋ ਮੁਬਾਰਕਾਂ ਸਾਡੇ ਵੀਰ ਗੁਰ ਚਹਿਲ ਨੂੰ ਅਤੇ ਗੀਤ ਲਿਖਣ ਵਾਲੇ ਵੀਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਸਾਵਣ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਗੁਰ ਚਹਿਲ ਬਾਰੇ ਜਾਣਦੇ ਹਾਂ : ਮੁਬਾਰਕਾਂ ਦੇਣ ਲਈ ਗੁਰ ਚਹਿਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਪਿੰਡ ਚਹਿਲਾਂ ਵਾਲਾ ਜਿਲਾ ਮਾਨਸਾ ਹੈ ਤੇ ਅੱਜ ਕੱਲ ਉਹਨਾਂ ਦਾ ਰੈਣ ਬਸੇਰਾ ਮੋਹਾਲੀ ਵਿੱਚ ਹੈ ।ਗਾਇਕੀ ਦਾ ਸ਼ੋਕ ਉਹਨਾਂ ਨੂੰ ਬਚਪਨ ਤੋ ਹੀ ਸੀ ਅਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਗੁਰ ਚਹਿਲ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਤੋ ਪਹਿਲਾਂ ਉਹਨਾ ਦੋ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ ਤੇ ਹੁਣੇ ਰਲੀਜ ਹੋਇਆ ਨਵਾਂ ਗੀਤ ‘ਸਾਵਣ’ ਆਪਣੇ ਸਰੋਤਿਆਂ ਦੀ ਝੋਲੀ ਪਾਇਆ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ‘ਗੀਤ ਐਮਪੀ 3 ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਜਿਸ ਨੂੰ ਪੀ ਐਸ ਚੋਹਾਨ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਸੀ.ਬੀ.ਕਿੰਗ ਨੇ ਰੂਹ ਨਾਲ ਸਿੰਗਾਰਿਆ ਹੈ।ਪੋਸਟਰ ਡਿਜਾਇਨ ਏ.ਐਨ.ਐਮ ਡਿਜਾਇਨ ਵਲੋ ਵਲੋ ਤਿਆਰ ਕੀਤਾ ਗਿਆ ਹੈ ।ਨਵੇ ਗੀਤ ਸਾਵਣ ਨੂੰ ਵੱਡਾ ਸਹਿਯੋਗ ਦੇਣ ਲਈ ਗੁਰ ਚਹਿਲ ਵਲੋ ਆਪਣੀ ਪੂਰੀ ਟੀਮ, ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081