‘ਸਟੁਪਿਡ ’ ਨਾਲ ਮੁੜ ਜੋਰਦਾਰ ਚਰਚਾ ਚ ਗਾਇਕ ਅਰਮਾਨ ਬੇਦਿਲ
ਸਪੀਡ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ
‘ ਔਖੀ ਜਹੀ ਕਾਹਨੂੰ ਹੁਨੀ ਐ : ਦਿਲ ਨਹੀ ਦੇਣਾ ਤਾਂ ਨਾਹ ਕਰਦੇ ’
2 ਘੰਟੇ ਪਹਿਲਾਂ ਰਲੀਜ ਹੋਇਆ ਗੀਤ ‘ ਸਟੁਪਿਡ ’ ਸੁਣ ਕੇ ਵੱਖਰਾ ਸੁਆਦ ਆਉਦਾ ਹੈ। ਉਪਰੋ ਮਿਉਜਿਕ ਦੇ ਚਿੱਬ ਕੱਢੇ ਹੋਏ ਨੇ, ਗਾਇਕ ਵੀਰ ਦੀ ਮਿੱਠੀ ਤੇ ਬੁਲੰਦ ਅਵਾਜ ਗੀਤ ਨੂੰ ਚਾਰ ਚੰਨ ਹੋਰ ਲਾਉਦੀ ਹੈ। ਗੀਤ ਵਿੱਚ ਫੀਟ ਰਾਸ਼ੀ ਸੂਦ ਵਲੋ ਬ-ਖੂਬੀ ਨਿਭਾਈ ਗਈ ਹੈ।ਗੀਤ ਦੀ ਵੀਡਿਉ ਵਿੱਚ ਸਟੋਰੀ ਹਰ ਸਰੋਤੇ ਨੂੰ ਬੰਨ ਕੇ ਰੱਖਦੀ ਹੈ ਜਿਸ ਦੀ ਤਾਰੀਫ ਕਰਨੀ ਬਣਦੀ ਹੈ ।ਗੀਤ ਨੋਜਵਾਨ ਅਤੇ ਮੁਟਿਆਰ ਨਾਲ ਚੋਹਲ ਮੋਹਲ ਵਾਲਾ ਇਹ ਗੀਤ ਦੋ ਘੰਟੇ ਪਹਿਲਾਂ ਹੀ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ ਹੈ ਤੇ ਲਗਾਤਾਰ ਦੇ ਰਹੇ ਹਨ।ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ । ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ ਸਟੁਪਿਡ ’ ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਅਰਮਾਨ ਬੇਦਿਲ ਦੀ ਜੀਵਨੀ ਤੇ ਇੱਕ ਝਾਤ : ਅਰਮਾਨ ਬੇਦਿਲ ਦਾ ਜਨਮ ਪਿੰਡ ਬਡਰੁੱਖਾਂ ਜਿਲਾ ਸੰਗਰੂਰ ਵਿਖੇ ਹੋਇਆ ਤੇ ਅੱਜਕੱਲ ਅਰਮਾਨ ਦਾ ਰੈਣ ਬਸੇਰਾ ਮੋਹਾਲੀ ਵਿਖੇ ਹੈ ।ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਅਰਮਾਨ ਬੇਦਿਲ ਹੁਣ ਤੱਕ ਕਈ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ ਜਿੰਨਾਂ ਨੂੰ ਸਰੋਤਿਆ ਦਾ ਪੂਰਾ ਪਿਆਰ ਮਿਲਿਆ । ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਅਰਮਾਨ ਬੇਦਿਲ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਦੋ ਘੰਟੇ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਸਟੁਪਿਡ’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਸਪੀਡ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਦੁਨੀਆ ਵਿੱਚ ਸੰਗਰੂਰ ਅਤੇ ਬਡਰੁੱਖਾਂ ਦਾ ਨਾਮ ਸੁਨੈਹਰੀ ਅੱਖਰਾਂ ਵਿੱਚ ਲਿਖਵਾਉਣ ਵਾਲੇ ਸਿਖਰਲੇ ਲੇਖਕ ਬਚਨ ਬੇਦਿਲ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਸਟਾਰ ਬੋਆਏ ਮਿਉਜਿਕ ਐਕਸ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਟਰੂ ਮੇਕਰਜ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਗੀਤ ਦੇ ਡਾਇਰੈਕਟਰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਹਨ।ਪ੍ਰੋਡਕਸ਼ਨ ਵੀ ਸਿੰਘ ਅਤੇ ਸਾਂਈ ਪਰੋਡਕਸ਼ਨ ਦੀ ਹੈ।ਗੀਤ ਵਿੱਚ ਅਰਮਾਨ ਬੇਦਿਲ ਦੇ ਨਾਲ ਰਾਸ਼ੀ ਸੂਦ ਨੇ ਫੀਟ ਦਿੱਤੀ ਹੈ।ਨਵੇ ਗੀਤ ‘ਸਟੁਪਿਡ’ ਨੂੰ ਵੱਡਾ ਸਹਿਯੋਗ ਦੇਣ ਲਈ ਅਰਮਾਨ ਬੇਦਿਲ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081