‘ਵਹਿਮਾ ਦੀਏ ਪੱਟੀਏ ’ ਨਾਲ ਜੋਰਦਾਰ ਚਰਚਾ ਚ ਗਾਇਕ ਨੋਨੂੰ ਸੰਧੂ
ਵੀ ਐਸ ਰਿਕੋਡਜ ਦੇ ਬੈਨਰ ਹੇਠ ਲੋਕ : ਪਹਿਲੇ ਦਿਨ ਹੀ ਟਰੈਡਿੰਗ ਚ ਜਾ ਵੜਿਆ
‘ਵਹਿਮਾਂ ਦੀਏ ਪੱਟੀਏ ਨੀ : ਤੇਰੇ ਬਿਨ ਹੋਰ ਕਿਸੇ ਦਾ ਨਹੀ ’
ਇੱਕ ਦਿਨ ਪਹਿਲਾਂ ਰਲੀਜ ਹੋਇਆ ਗੀਤ ‘ਵਹਿਮਾ ਦੀਏ ਪੱਟੀਏ ’ ਸੁਣ ਕੇ ਵੱਖਰਾ ਸੁਆਦ ਆਉਦਾ ਹੈ। ਉਪਰੋ ਮਿਉਜਿਕ ਦੇ ਚਿੱਬ ਕੱਢੇ ਹੋਏ ਨੇ, ਗਾਇਕ ਵੀਰ ਦੀ ਮਿੱਠੀ ਤੇ ਬੁਲੰਦ ਅਵਾਜ ਗੀਤ ਨੂੰ ਚਾਰ ਚੰਨ ਹੋਰ ਲਾਉਦੀ ਹੈ।ਗੀਤ ਨੋਜਵਾਨ ਅਤੇ ਮੁਟਿਆਰ ਨਾਲ ਚੋਹਲ ਮੋਹਲ ਵਾਲਾ ਇਹ ਗੀਤ ਵਹਿਮਾਂ ਭਰਮਾਂ ਤੇ ਵੀ ਕੁਮੈਂਟ ਕਰਦਾ ਹੈ ਅਤੇ ਸੱਚੇ ਪਿਆਰ ਦਾ ਇਜਹਾਰ ਕਰਦਾ ਹੈ।ਇੱਕ ਦਿਨ ਪਹਿਲਾਂ ਹੀ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ ਹੈ ਤੇ ਲਗਾਤਾਰ ਦੇ ਰਹੇ ਹਨ।ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ । ਮਿਉਜਿਕ ਹੀ ਗੀਤ ਦਾ ਪਿਲਰ ਹੰੁਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਵਹਿਮਾ ਦੀਏ ਪੱਟੀਏ ’ ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਨੋਨੂੰ ਸੰਧੂ ਦੀ ਜੀਵਨੀ ਤੇ ਇੱਕ ਝਾਤ : ਨੋਨੂੰ ਸੰਧੂ ਦਾ ਜਨਮ ਪਿੰਡ ਅਲੀਸ਼ਾਦਰ ਫਤਿਹਾਬਾਦ ਹਰਿਆਣਾ ਵਿਖੇ ਹੋਇਆ ਤੇ ਅੱਜਕੱਲ ਸੰਧੂ ਦਾ ਰੈਣ ਬਸੇਰਾ ਮੋਹਾਲੀ ਵਿਖੇ ਹੈ ।ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਨੋਨੂੰ ਸੰਧੂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਵਹਿਮਾ ਦੀਏ ਪੱਟੀਏ’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਵੀ ਐਸ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਬਿੱਟੂ ਚੀਮਾ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਗੁਪਜ ਸਿਹਰਾ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਮਿੰਟੋ ਪਲਾਹਾ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਗੀਤ ਵਿੱਚ ਸਟਾਰਿੰਗ ਮਿਨਾਕਸ਼ੀ ਸ਼ਰਮਾ ਅਤੇ ਨੋਨੂੰ ਸੰਧੂ ਵਲੋ ਬਾ-ਖੂਬੀ ਨਿਭਾਈ ਗਈ ਹੈ।ਗੀਤ ਦੇ ਡਾਇਰੈਕਟਰ ਆਰਿਸ਼ ਅਤੇ ਸੁੱਖ ਡੀ ਹਨ।ਪਰੋਡਕਸ਼ਨ ਜੱਸੀ ਲੋਖਾ ਦੀ ਹੈ।ਨਵੇ ਗੀਤ ‘ਵਹਿਮਾ ਦੀਏ ਪੱਟੀਏ’ ਨੂੰ ਵੱਡਾ ਸਹਿਯੋਗ ਦੇਣ ਲਈ ਨੋਨੂੰ ਸੰਧੂ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081