'ਧਮਕ ਦਾ ਬੇਸ' ਨਾਲ ਜੋਰਦਾਰ ਚਰਚਾ ਚ ਗਾਇਕ ਸੁੱਖ ਸੰਧੂ
62ਵੈਸਟ ਸਟੁਡਿਉ ਦੇ ਬੈਨਰ ਹੇਠ ਲੋਕ ਅਰਪਣ, ਪਹਿਲੇ ਦਿਨ ਹੀ ਟਰੈਡਿੰਗ ਚ
ਗੀਤ 'ਧਮਕ ਦਾ ਬੇਸ ' ਅੱਜ ਕੱਲ ਕਾਫੀ ਚਰਚਾ ਚ ਬਣਿਆ ਹੋਇਆ ਹੈ।ਹੈਰਾਨੀ ਦੀ ਗੱਲ ਹੈ ਕਿ ਇਹ ਗੀਤ ਵੱਖ ਵੱਖ ਸ਼ੋਸ਼ਲ ਸਾਇਟਸ ਤੇ ਚਰਚਾ ਬਣਿਆ ਰਿਹਾ ਤੇ ਪਹਿਲੇ ਦਿਨ ਹੀ ਮੀਲੀਅਨ ਲੋਕਾਂ ਨੇ ਇਸ ਨੂੰ ਸੁਣਿਆ ਜਿਸ ਦੀ ਚਰਚਾ ਇੰਟਰਨੈਸ਼ਨਲ ਪੱਧਰ ਤੇ ਹੋਈ ਇਸ ਗੀਤ ਵਿੱਚ ਫੀਟ 'ਮੁੱਖ ਮੰਤਰੀ' ਨਾਮ ਦੇ ਨਵੇ ਮੰਡੇ ਵਲੋ ਦਿੱਤੀ ਗਈ ਹੈ ਜਿਸ ਦੇ ਅੰਦਾਜ ਨੂੰ ਨਵੀ ਨੋਜਵਾਨ ਪੀੜੀ ਨੇ ਕਾਫੀ ਪਸੰਦ ਕੀਤਾ ਹੈ।ਭਾਂਵੇ ਕਿ ਕੁੱਝ ਗੱਲਾਂ ਕਾਰਨ ਨੋਜਵਾਨ ਚਰਚਾ ਚ ਵੀ ਰਿਹਾ ਪਰ ਉਹ ਚਰਚਾ ਨੋਜਵਾਨ ਨੂੰ ਹੋਰ ਮਸ਼ਹੂਰ ਕਰਦੀ ਗਈ।ਏਥੇ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਇਹ ਗੀਤ ਹੀ ਫੀਟ ਦੇਣ ਵਾਲੇ ਨੋਜਵਾਨ ਨੂੰ ਦੁਨੀਆ ਪੱਧਰ ਤੇ ਪਛਾਣ ਬਣਾ ਗਿਆ।ਗੀਤ ਵਿੱਚ ਜਮੀਨ ਨਾਲ ਜੁੜੀਆ ਗੱਲਾਂ ਹੀ ਗੀਤ ਨੂੰ ਸਿਖਰ ਵੱਲ ਲੈ ਗਈਆ ਹੈਰਾਨੀ ਦੀ ਗੱਲ ਹੈ ਕਿ ਨਵੇ ਬਣੇ ਚੈਨਲ ਵਲੋ ਐਸਾ ਮੈਟਰ ਲੋਕਾਂ ਅੱਗੇ ਰੱਖਿਆ ਜੋ ਪਰਵਾਨ ਜਰੂਰ ਚੜਿਆ ਤੇ ਚੈਨਲ ਅਤੇ ਗਾਇਕ ਵੀਰ ਨੂੰ ਇੰਟਰਨੈਸ਼ਲ ਪੱਧਰ ਤੇ ਲੈ ਗਿਆ। ਸੁਰਖੀਆ ਬਟੋਰਨ ਵਾਲਾ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਕਿਉਕਿ ਕਈ ਚੀਜਾਂ ਸਚਾਈ ਨਾਲ ਜੁੜੀਆ ਹੋਣ ਤੋ ਬਾਅਦ ਵੀ ਪਰਵਾਨ ਨਹੀ ਚੜਦੀਆ ਪਰ ਏਥੇ ਪੇਸ਼ ਕੀਤਾ ਗਿਆ ਮੈਟਰ ਪਰਵਾਨ ਚੜਿਆ ਨਜਰ ਆ ਰਿਹਾ ਹੈ। ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ 'ਧਮਕ ਦਾ ਬੇਸ' ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਸੁੱਖ ਸੰਧੂ ਦੀ ਜੀਵਨੀ ਤੇ ਇੱਕ ਝਾਤ : ਸੁੱਖ ਸੰਧੂ ਦਾ ਜਨਮ ਜਿਲਾ ਸੰਗਰੂਰ ਦੇ ਬਰਨਾਲਾ ਵਿਖੇ ਹੋਇਆ ਤੇ ਅੱਜ ਕੱਲ ਗਾਇਕ ਵੀਰ ਦਾ ਰੈਣ ਬਸੇਰਾ ਨੇੜੇ ਐਸ ਡੀ ਕਾਲਜ ਬਰਨਾਲਾ ਵਿੱਚ ਹੀ ਹੈ। ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਸੁੱਖ ਸੰਧੂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ 'ਧਮਕ ਦਾ ਬੇਸ'ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ਅਤੇ ਗੀਤ ਚੰਗਾ ਇੰਟਰਟੇਨਮੈਂਟ ਕਰ ਰਿਹਾ ਹੈ।ਇਹ ਗੀਤ 62 ਵੈਸਟ ਸਟੂਡਿਉ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਸੁੱਖ ਸੰਧੂ ਦੀ ਆਪਣੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਵੀ ਕੁਲਦੀਪ ਰਾਠੋਰ ਨੇ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਏਵੀਅਰ ਮੀਡੀਆ ਵਰਕ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ। ਪੋਸਟਰ ਡਿਜਾਇਨ ਪੁਨੀਤ ਚਲਾਨਾ ਵਲੋ ਤਿਆਰ ਕੀਤਾ ਗਿਆ ਹੈ।ਨਵੇ ਗੀਤ 'ਧਮਕ ਦਾ ਬੇਸ' ਨੂੰ ਵੱਡਾ ਸਹਿਯੋਗ ਦੇਣ ਲਈ ਹਰਵੀ ਸੰਧੂ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081