'ਡਫਾਲਟਰ' ਨਾਲ ਸਿਖਰਲੇ ਮੁਕਾਮ ਵੱਲ ਗਾਇਕ 'ਆਰ ਨੇਤ'
'ਤੇਰਾ ਯਾਰ ਡਫਾਲਟਰ ਤਾਂ ਹੋਇਆ ਕੁੱਝ ਬੰਦੇ ਡਫਾਲਟਰ ਟੱਕਰ ਗਏ'
ਜੱਸ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ
ਜਮੀਨੀ ਹਕੀਕਤਾਂ ਬਿਆਨ ਕਰਦਾ ਗੀਤ 'ਡਫਾਲਟਰ' ਅੱਜ ਫੁੱਲ ਚਰਚਾ ਚ ਬਣਿਆ ਹੋਇਆ ਹੈ।ਯਕੀਨੀ ਤੌਰ ਤੇ ਜਮੀਨ ਨਾਲ ਜੁੜੇ ਇਨਸਾਨ ਜੋ ਦਰ-ਬ ਦਰ ਠੋਕਰਾਂ ਖਾਣ ਤੋ ਬਾਅਦ ਆਪਣੀ ਹਿੰਮਤ ਅਤੇ ਦੋਸਤਾਂ ਮਿੱਤਰਾਂ ਦੇ ਸਾਥ ਨਾਲ ਕਾਮਯਾਬੀ ਹਾਸਲ ਕਰਦੇ ਹਨ ਦੇ ਦਿਲਾਂ ਦੀ ਦਾਸਤਾਨ ਬਿਆਨ ਕਰਦਾ ਗੀਤ 'ਡਫਾਲਟਰ' ਅੱਜ ਹਰ ਨੋਜਵਾਨ ਦੀ ਜੁਬਾਨ ਤੇ ਹੈ।ਹੈਰਾਨੀ ਦੀ ਗੱਲ ਹੈ ਕਿ ਇਹ ਗੀਤ ਅੱਜ ਹੀ ਰਲਿਜ ਹੋਇਆ ਤੇ ਵੱਖ ਵੱਖ ਸ਼ੋਸ਼ਲ ਸਾਇਟਸ ਤੇ ਚਰਚਾ ਬਣਿਆ ਹੋਇਆ ਹੈ ਤੇ ਪਹਿਲੇ ਦਿਨ ਹੀ ਲੱਖਾਂ ਲੋਕਾਂ ਨੇ ਇਸ ਨੂੰ ਸੁਣਿਆ ਜਿਸ ਦੀ ਚਰਚਾ ਇੰਟਰਨੈਸ਼ਨਲ ਪੱਧਰ ਤੇ ਹੋਈ, ਗੀਤ ਸੁਣ ਕੇ ਆਨੰਦ ਆ ਜਾਂਦਾ ਹੈ ।ਗੀਤ ਦੀ ਹੁੰਕ ਲਾਇਨ 'ਤੇਰਾ ਯਾਰ ਡਫਾਲਟਰ ਤਾਂ ਹੋਇਆ ਕੁੱਝ ਬੰਦੇ ਡਫਾਲਟਰ ਟੱਕਰ ਗਏ' ਸੁਣਨ ਵਾਲੇ ਨੂੰ ਸਟੋਰੀ ਨਾਲ ਬੰਨੀ ਰੱਖਦਾ ਹੈ। ਕੁਲ ਮਿਲਾ ਕੇ ਗੀਤ ਵਧੀਆ ਸੁਰਖੀਆ ਬਟੋਰ ਰਿਹਾ ਹੈ। ਸੁਰਖੀਆ ਬਟੋਰਨ ਵਾਲਾ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ 'ਡਫਾਲਟਰ' ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਆਰ ਨੇਤ ਦੀ ਜੀਵਨੀ ਤੇ ਇੱਕ ਝਾਤ : ਆਰ ਨੇਤ ਨੂੰ ਗਾਇਕੀ ਦੇ ਖੇਤਰ ਵਿੱਚ ਆਉਣ ਤੋ ਪਹਿਲਾਂ ਨੇਤ ਰਾਮ ਨਾਮ ਨਾਲ ਜਾਣਿਆ ਜਾਂਦਾ ਸੀ ਸਧਾਰਨ ਪਰਿਵਾਰ ਦਾ ਜੰਮਪਲ ਇਸ ਨੋਜਵਾਨ ਦਾ ਜਨਮ 1991 ਵਿੱਚ ਪਿੰਡ ਧਰਮਗੜ ਤਹਿਸੀਲ ਬੁਢਲਾਡਾ ਜਿਲਾ ਮਾਨਸਾ ਵਿਖੇ ਹੋਇਆ। ੧੨ਵੀ ਤੱਕ ਦੀ ਭੜਾਈ ਆਰ ਨੇਤ ਨੇ ਕਲਪਨਾ ਚਾਵਲਾ ਮੈਮੋਰੀਅਲ ਸਕੂਲ ਧਰਮਗੜ ਤੋ ਹੀ ਪ੍ਰਾਪਤ ਕੀਤੀ। ਆਪਣੀ ਸੁਰੀਲੀ ਅਤੇ ਬੁਲੰਦ ਅਵਾਜ ਦਾ ਜਾਦੂ ਗਾਇਕ ਵੀਰ ਨੇ ਸਕੂਲ ਟਾਇਮ ਤੋ ਹੀ ਬਿਖੇਰਨਾ ਸ਼ੁਰੂ ਕਰ ਦਿੱਤਾ ਸੀ। ਆਮ ਤੋਰ ਤੇ ਹੋਰ ਗਾਇਕ ਵੀਰਾਂ ਨੂੰ ਪ੍ਰਸਿੱਧੀ ਵੱਡੀਆ ਕੰਪਨੀਆਂ ਚ ਜਾ ਕੇ ਮਿਲਦੀ ਹੈ ਪਰ ਇਥੇ ਕੁੱਝ ਵੱਖਰਾ ਨਜਰ ਆ ਰਿਹਾ ਹੈ । ਆਰ ਨੇਤ ਨੇ ਆਪਣੀ ਲੇਖਣੀ ਅਤੇ ਸੁਰੀਲੀ ਅਵਾਜ ਨਾਲ ਲੱਖਾਂ ਦੀ ਗਿਣਤੀ ਵਿੱਚ ਆਪਣੇ ਫੈਨ ਖੁੱਦ ਪੈਦਾ ਕਿਤੇ ਜੋ ਕਿਸੇ ਕਿਸੇ ਨੂੰ ਹੀ ਨਸੀਬ ਹੁੰਦਾ ਹੈ। ਮਾਲਕ ਵਲੋ ਲਿਖਿਆ ਦਾਣਾ ਪਾਣੀ ਆਰ ਨੇਤ ਨੂੰ ਮੋਹਾਲੀ ਚੰਡੀਗੜ ਲੈ ਵੜਿਆ ਤੇ ਅੱਜ ਕੱਲ ਗਾਇਕ ਵੀਰ ਦਾ ਰੈਣ ਬਸੇਰਾ ਮੋਹਾਲੀ ਵਿੱਚ ਹੀ ਹੈ।ਨਵੇ ਆਏ ਸੁਪਰਹਿੱਟ ਗੀਤ ਲਈ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਆਰ ਨੇਤ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ 'ਡਫਾਲਟਰ'ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ਅਤੇ ਗੀਤ ਚੰਗਾ ਇੰਟਰਟੇਨਮੈਂਟ ਕਰ ਰਿਹਾ ਹੈ।ਇਹ ਗੀਤ ਗੀਤ 'ਜੱਸ ਰਿਕੋਡਜ' ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਆਰ ਨੇਤ ਦੀ ਆਪਣੀ ਕਲਮ ਨੇ ਹੀ ਲਿਖਿਆ ਹੈ। ਸੰਗੀਤਕ ਧੂੰਨਾਂ ਮਿਸਟਾਂ ਬਾਜ ਨੇ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਬੀ ਟੂ ਗੈਦਰ ਪਰੋਸ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ। ਪੋਸਟਰ ਡਿਜਾਇਨ ਇੰਮਪਰੈਸਿਵ ਡਜਾਇਨ ਸਟੁਡਿਉ ਵਲੋ ਤਿਆਰ ਕੀਤਾ ਗਿਆ ਹੈ।ਨਵੇ ਗੀਤ 'ਡਫਾਲਟਰ' ਨੂੰ ਵੱਡਾ ਸਹਿਯੋਗ ਦੇਣ ਲਈ ਆਰ ਨੇਤ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਲਗਾਤਾਰ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081