ਵੱਡੀਆਂ ਮੱਲਾਂ ਮਾਰਨ ਵਾਲਾ ਬਾਕਸਿੰਗ ਖਿਡਾਰੀ ਸ਼ਾਮ ਲਾਲ ਉਰਫ ਬੱਬਲੂ
ਖੇਡਾਂ ਦੋਰਾਨ ਕਈ ਉਤਾਅ ਚੜਾਅ ਆਏ ਪਰ ਮੇਰਾ ਸਾਰਾ ਧਿਆਨ ਗੇਮ ਤੇ ਕੇਦਰਤ ਰਿਹਾ:-ਸ਼ਾਮ ਲਾਲ
ਸਫਲਤਾ ਪ੍ਰਾਪਤ ਕਰਨ ਵਾਲੇ ਇਨਸਾਨ ਇਹ ਨਹੀ ਸੋਚਦੇ ਕਿ ਸਫਲਤਾ ਕਦੋ ਅਤੇ ਕਿੰਨੇ ਦਿਨਾਂ ਵਿੱਚ ਮਿਲੇਗੀ ਸਗੋ ਇਹ ਧਿਆਨ ਲਗਾਉਦੇ ਹਨ ਕਿ ਸਫਲਤਾ ਕਿਵੇ ਮਿਲੇਗੀ ਤੇ ਸੁਪਨਾ ਸਾਕਾਰ ਵੀ ਉਹਨਾਂ ਹਿੰਮਤੀ ਲੋਕਾਂ ਦਾ ਹੀ ਹੁੰਦਾ ਹੈ ਜੋ ਹਰ ਮੁਸ਼ਕਿਲ ਦੀ ਘੜੀ ਵਿੱਚ ਵੀ ਹਿੰਮਤ ਨਹੀ ਹਾਰਦੇ ਤੇ ਮਾੜੇ ਟਾਇਮਾਂ ਵਿੱਚ ਵੀ ਵਾਹੇਗੁਰੂ ਦਾ ਸ਼ੁਕਰਾਨਾ ਕਰਦੇ ਰਹਿੰਦੇ ਹਨ ਉਹਨਾਂ ਵਿਚੋ ਇੱਕ ਸਾਡੇ ਸੰਗਰੂਰ ਜਿਲੇ ਦੇ ਨੋਜਵਾਨ ' ਸ਼ਾਮ ਲਾਲ' ਸ਼ਾਮ ਲਾਲ ਉਰਫ ਬੱਬਲੂ ਦਾ ਜਨਮ ੧੯੬੮ ਵਿੱਚ ਮਾਤਾ ਸੁਦੇਸ਼ ਰਾਣੀ ਪਿਤਾ ਕਰਿਸ਼ਨ ਲਾਲ ਦੇ ਘਰ ਮਥਰਾ ਵਿਖੇ ਹੋਇਆ ਕਿਉਕਿ ਕਰਿਸ਼ਨ ਲਾਲ ਜੀ ਆਰਮੀ ਵਿੱਚ ਬਤੌਰ ਸੁਬੇਦਾਰ ਦੀ ਪੋਸਟ ਤੇ ਮਥਰਾ ਵਿਖੇ ਤਾਇਨਾਤ ਸਨ।ਜਿਸ ਤੋ ਬਾਅਦ ਪਰਿਵਾਰ ਸੰਗਰੂਰ ਵਿਖੇ ਆਕੇ ਸੈਟਲ ਹੋ ਗਿਆ। ਸ਼ਾਮ ਲਾਲ ਉਰਫ ਬੱਬਲੂ ਨੇ ਦਸਵੀ ਤੱਕ ਦੀ ਵਿੱਦਿਆ ਮਾਡਲ ਸਕੂਲ ਸੰਗਰੂਰ ਤੋ ਹੀ ਪ੍ਰਾਪਤ ਕੀਤੀ। ਬਚਪਨ ਤੋ ਹੀ ਗੇਮ ਕਰਨ ਦੇ ਸ਼ੋਂਕ ਬਬਲੂ ਨੂੰ ਬਾਕਸਿੰਗ , ਪਾਵਰ ਲਿਫਟਿੰਗ ਵੱਲ ਲੈ ਮੁੜਿਆ।ਕੋਚ ਪ੍ਰੇਮ ਜੀ ਵਲੋ ਕਰਵਾਈ ਸਖਤ ਮਹਿਨਤ ਸਦਕਾ ੧੯੮੭ ਵਿੱਚ ਸ਼ਾਮ ਲਾਲ ਬਾਕਸਿੰਗ ਵਿੱਚ ਕਲਿਆਣ ਜਿਲਾ ਪਟਿਆਲਾ ਤੋ ਸਿਲਵਰ ਮੈਡਲ, ੧੯੯੦ ਵਿੱਚ ਉਹਨਾਂ ਵੱਡੀ ਮੱਲ ਮਾਰਦਿਆਂ ਪੰਜਾਬ ਚੈਪੀਅਨ ਦੀ ਟਰਾਫੀ ਤੇ ਕਬਜਾ ਕੀਤਾ।ਉਸ ਤੋ ਬਾਅਦ ਸ਼ਾਮ ਲਾਲ ਉਰਫ ਬੱਬਲੂ ਨੇ ਪਿਛੇ ਮੁੜਕੇ ਨਾ ਵੇਖਿਆ ਅਤੇ ਬਾਕਸਿੰਗ ਵਿੱਚ ਆਪਣੇ ਮਾਤਾ ਪਿਤਾ ਅਤੇ ਕੋਚ ਦਾ ਨਾਮ ਚਮਕਾਉਦੇ ਰਹੇ।ਖੇਡਾਂ ਦੀ ਜਿੰਦਗੀ ਦੋਰਾਨ ਸ਼ਾਮ ਲਾਲ ਨੇ ਕਈ ਉਤਾਅ ਚੜਾਅ ਵੇਖੇ ਜੋ ਇੱਕ ਸਧਾਰਨ ਪਰਿਵਾਰ ਦੇ ਨੋਜਵਾਨ ਲਈ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਅੱਗੇ ਵਧਣਾ ਵਿੱਚ ਰੋੜਾ ਬਣਦੇ ਹਨ ਪਰ ਸ਼ਾਮ ਲਾਲ ਵਲੋ ਬਿਨਾਂ ਪਰਵਾਹ ਕਰਦਿਆ ਆਪਣਾ ਪੂਰਾ ਧਿਆਨ ਗੇਮ ਤੇ ਹੀ ਕੇਂਦਰਤ ਕਰ ਲਿਆ ਗਿਆ ਸੀ। ਸ਼ਾਮ ਲਾਲ ਨੇ ਪੰਜਾਬ ਪੱਧਰ ਤੇ ੪ ਵਾਰ ਚੈਪੀਅਨ ਸ਼ਿਪ ਜਿੱਤੀ ਅਤੇ ਉਹ ਪਲ ਵੀ ਉਹਨਾਂ ਦੀ ਜਿੰਦਗੀ ਵਿੱਚ ਆਇਆ ਜਦੋ ਉਪਨ ਆਲ ਇੰਡੀਆ ਦਿੱਲੀ ਤੋ ਉਹਨਾਂ ਬਰਾਉਨ ਮੈਡਲ ਜਿੱਤਿਆ। ਦੱਸਿਆ ਜਾਂਦਾ ਹੈ ਕਿ ਦਿੱਲੀ ਵਿਖੇ ਸਾਰੇ ਭਾਰਤ ਦੀ ਕਰੀਮ ਮੰਨੇ ਜਾਂਦੇ ਪਲੇਅਰ ਹੀ ਉਸ ਗੇਮ ਵਿੱਚ ਹਿੱਸਾ ਲੈਂਦੇ ਹਨ ਜਿਸ ਵਿਚੋ ਸ਼ਾਮ ਲਾਲ ਨੇ ਬਾਜੀ ਮਾਰੀ ਸੀ।ਇਸ ਉਪਰੰਤ ਉਹਨਾਂ ਦੋ ਨੈਸ਼ਨਲ ਪੱਧਰ ਤੇ ਵੀ ਹਿੱਸਾ ਲਿਆ ਜਿਸ ਵਿਚੋ ਇੱਕ ਵਾਰ ਨੌਰਥ ਇੰਡੀਆ ਤੋ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸੇ ਦੋਰਾਨ ੧੯੮੮ ਵਿੱਚ ਸ਼ਾਮ ਲਾਲ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਅਤੇ ਅੱਜ ਕੱਲ ਐਸ ਆਈ ਵਜੋ ਸੰਗਰੂਰ ਵਿਖੇ ਸੇਵਾਵਾਂ ਦੇ ਰਹੇ ਹਨ। ਜਿਕਰਯੋਗ ਹੈ ਕਿ ਸ਼ਾਮ ਲਾਲ ਜੀ ਨੂੰ ਕਈ ਸਾਲਾਂ ਤੋ ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਅਤੇ ਪੁਲਿਸ ਲਾਇਨ ਵਿਖੇ ੨੬ ਜਨਵਰੀ ਅਤੇ ੧੫ ਅਗਸਤ ਨੂੰ ਪ੍ਰੇਡ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੇ ਸਨਮਾਨਿਤ ਕੀਤਾ ਜਾਂਦਾ ਹੈ ਜੋ ਨੋਜਵਾਨ ਵਰਗ ਲਈ ਜੋ ਗੇਮਾਂ ਵਿੱਚ ਰੁੱਚੀ ਰੱਖਦੇ ਹਨ ਲਈ ਪ੍ਰੇਰਨਾ ਸਰੋਤ ਬਣ ਚੁੱਕੇ ਹਨ ।ਪੁਲਿਸ ਵਿੱਚ ਸਾਫ ਸੁਥਰਾ ਅਕਸ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਸ਼ਾਮ ਲਾਲ ਆਪਣੀ ਨੋਕਰੀ ਨੂੰ ਹੀ ਸਮਰਪਿਤ ਹੈ ਸ਼ਾਲਾ ਪ੍ਰਮਾਤਮਾਂ ਇਸ ਨੋਜਵਾਨ ਅਫਸਰ ਨੂੰ ਲੰਬੀ ਉਮਰ ਦੇ ਨਾਲ ਤਰੱਕੀਆਂ ਬਖਸ਼ੇ ।
ਗੁਰਵਿੰਦਰ ਸਿੰਘ ਰੋਮੀ
ਟੀਮ ਮਾਲਵਾ ਐਮ ਵੀ ਟੀਵੀ ਮਾਲਵਾ ਡੇਲੀ ਨਿਉਜ
9041158057